ਅੰਡਰਟੇਕਰ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ, ਹੁਣ ਰੈਸਲਿੰਗ ਰਿੰਗ ‘ਚ ਨਜ਼ਰ ਨਹੀਂ ਆਉਣਗੇ

0
1149

 ਕੁਸ਼ਤੀ (wrestling) ‘ਚ ਵੱਡੇ ਪੱਧਰ ‘ਤੇ ਨਾਮਣਾ ਖੱਟਣ ਵਾਲੇ ਅੰਡਰਟੇਕਰ ਨੇ ਵਰਲਡ ਰੈਸਲਿੰਗ ਐਂਟਰਟੇਨਮੈਂਟ (WWE) ਨਾਲ 30 ਸਾਲ ਬਿਤਾਉਣ ਮਗਰੋਂ ਰੈਸਲਿੰਗ ਰਿੰਗ ਨੂੰ ਅਲਵਿਦਾ ਕਹਿ ਦਿੱਤਾ ਹੈ। ਰੈਸਲਮੇਨੀਆ 33 ਦੇ ਮੇਨ ਈਵੈਂਟ ਵਿਚ ਰੋਮਨ ਰੇਂਸ ਦੇ ਹੱਥੋਂ ਮਿਲੀ ਹਾਰ ਤੋਂ ਬਾਅਦ ਅੰਡਰਟੇਕਰ ਨੇ ਆਪਣੇ 30 ਸਾਲ ਦੇ ਕਰੀਅਰ ਤੋਂ ਬਾਅਦ ਰੈਸਲਿੰਗ ਤੋਂ ਸੰਨਿਆਸ ਲੈ ਲਿਆ।

WWE ਨੇ ਵੀ ਅੰਡਰਟੇਕਰ ਦੇ ਸੰਨਿਆਸ ਲੈਣ ਬਾਰੇ ਟਵੀਟ ਕਰਕੇ ਪੁਸ਼ਟੀ ਕਰ ਦਿੱਤੀ ਹੈ। ਅੰਡਰਟੇਕਰ ਨੇ ਕਿਹਾ ਕਿ “ਹੁਣ ਨਵਿਆਂ ਨੂੰ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਸਮਾਂ ਹੈ ਇਸ ਲਈ ਮੈਂ ਹੁਣ ਰਿੰਗ ‘ਚ ਵਾਪਸੀ ਨਹੀਂ ਕਰਾਂਗਾ।”

ਅੰਡਰਟੇਕਰ ਦਾ ਅਸਲ ਨਾਂ ਮਾਰਕ ਵਿਲੀਅਮ ਕੈਲਾਵੇ ਹੈ। ਅੰਡਰਟੇਕਰ ਨੇ 1984 ਵਿਚ ਰੈਸਲਿੰਗ ਦੀ ਦੁਨੀਆ ਵਿਚ ਕਦਮ ਰੱਖਆ। ਉਹ ਕਈ ਵਾਰ ਫਾਈਟ ਦੌਰਾਨ ਕੋਮਾ ਵਿਚ ਜਾ ਚੁੱਕੇ ਹਨ ਲੇਕਿਨ ਹਰ ਵਾਰ ਮੌਤ ਨੂੰ ਪਿੱਛੇ ਛੱਡ ਕੇ ਵਿਰੋਧੀ ਨੂੰ ਹਰਾ ਕੇ ਰਿੰਗ ਵਿਚ ਖੜ੍ਹੇ ਨਜ਼ਰ ਆਏ। ਇਸ ਲਈ ਉਨ੍ਹਾਂ ਨੂੰ ‘ਡੈੱਡਮੈਨ’ ਕਿਹਾ ਜਾਂਦਾ ਹੈ।

LEAVE A REPLY

Please enter your comment!
Please enter your name here