ਅੰਕ ਸੂਚੀ ਦੇ ਆਧਾਰ ‘ਤੇ ਚੇਲਸੀ ਮਹਿਲਾ ਸੁਪਰ ਲੀਗ ਦੀ ਚੈਂਪੀਅਨ ਐਲਾਨ

0
185

ਕੋਰੋਨਾ ਵਾਇਰਸ ਕਾਰਨ ਸੈਸ਼ਨ ਵਿਚਾਲੇ ਹੀ ਖਤਮ ਕੀਤੇ ਜਾਣ ਤੋਂ ਬਾਅਦ ਚੇਲਸੀ ਨੂੰ ਸ਼ੁੱਕਰਵਾਰ ਨੂੰ ਮਹਿਲਾ ਸੁਪਰ ਲੀਗ ਫੁੱਟਬਾਲ ਚੈਂਪੀਅਨ ਐਲਾਨ ਕਰ ਦਿੱਤਾ ਗਿਆ। ਇੰਗਲਿਸ਼ ਫੁੱਟਬਾਲ ਸੰਘ ਦੇ ਬੋਰਡ ਨੇ ਅੰਕਾਂ ਤੇ ਕੁਲ ਖੇਡੇ ਗਏ ਮੈਚਾਂ ਦੇ ਆਧਾਰ ‘ਤੇ ਆਖਰੀ ਅੰਕ ਸੂਚੀ ਦਾ ਨਿਰਣਾ ਕੀਤਾ। ਮਾਰਚ ਵਿਚ ਜਦੋਂ ਚੈਂਪੀਅਨਸ਼ਿਪ ਰੋਕੀ ਗਈ ਸੀ ਤਦ ਮੈਨਚੈਸਟਰ ਸਿਟੀ ਨੇ ਚੇਲਸੀ ‘ਤੇ ਇਕ ਅੰਕ ਦੀ ਬੜ੍ਹਤ ਬਣਾ ਕੇ ਰੱਖੀ ਸੀ ਪਰ ਉਸ ਨੇ ਇਕ ਮੈਚ ਜ਼ਿਆਦਾ ਖੇਡਿਆ ਸੀ। ਚੇਲਸੀ ਦੇ 7 ਜਦਕਿ ਸਿਟੀ ਦੇ 6 ਮੈਚ ਬਚੇ ਹੋਏ ਸੀ। ਮੈਨਚੈਸਟਰ ਸਿਟੀ ਹਾਲਾਂਕਿ ਚੇਲਸੀ ਦੇ ਨਾਲ ਮਿਲ ਕੇ ਚੈਂਪੀਅਨਸ ਲੀਗ ਲਈ ਕੁਆਲੀਫਾਈ ਕਰਨ ਵਿਚ ਸਫਲ ਰਿਹਾ ਜਦਕਿ ਲਿਵਰਪੂਲ ਦੀ ਟੀਮ ਦੂਜੀ ਸ਼੍ਰੇਣੀ ਦੀ ਲੀਗ ਵਿਚ ਖਿਸਕ ਗਈ।

LEAVE A REPLY

Please enter your comment!
Please enter your name here