ਅਮਰੀਕੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ

0
118

ਅਮਰੀਕੀ ਹਵਾਈ ਫੌਜ ਦਾ ਇਕ ਲੜਾਕੂ ਜਹਾਜ਼ ਨਾਰਥ ਸੀ ਵਿਚ ਹਾਦਸਾਗ੍ਰਸਤ ਹੋ ਗਿਆ। ਇਸ ਵਿਚ ਇਕ ਪਾਇਲਟ ਸਵਾਰ ਸੀ। ਹਾਲਾਂਕਿ ਅਜੇ ਪਾਇਲਟ ਦੀ ਸਥਿਤੀ ਦੇ ਬਾਰੇ ਵਿਚ ਜਾਣਕਾਰੀ ਨਹੀਂ ਮਿਲੀ ਹੈ। ਐੱਫ-15 ਸੀ ਈਗਲ ਆਪਣੇ ਰੋਜ਼ਾਨਾ ਦੇ ਸਿਖਲਾਈ ਮਿਸ਼ਨ ਤਹਿਤ ਆਰ.ਏ.ਐੱਫ. ਲੇਕਨਹੀਥ ਤੋਂ ਰਵਾਨਾ ਹੋਇਆ ਸੀ ਪਰ ਉਹ ਸਥਾਨਕ ਸਮੇਂ ਮੁਤਾਬਕ ਸਵੇਰੇ 9 ਵੱਜ ਕੇ 40 ਮਿੰਟ ‘ਤੇ ਹਾਦਸਾਗ੍ਰਸਤ ਹੋ ਗਿਆ।ਬ੍ਰਿਟੇਨ ਦੇ ਤਲਾਸ਼ ਅਤੇ ਬਚਾਅ ਅਧਿਕਾਰੀ ਹਾਦਸਾਸਥਾਨ ‘ਤੇ ਕੰਮ ਵਿਚ ਲੱਗੇ ਹੋਏ ਹਨ। ਲੇਕਨਹੀਥ ਰਾਇਲ ਏਅਰ ਫੋਰਸ ਅੱਡਾ ਹੈ। ਇੱਥੋਂ ਅਮਰੀਕੀ ਹਵਾਈ ਫੌਜ ਦੇ 48ਵੇਂ ਫਾਈਟਰ ਵਿੰਗ ਦਾ ਜਹਾਜ਼ ਵੀ ਉਡਾਣ ਭਰਦਾ ਹੈ। ਇਸ ਵਿੰਗ ਨੂੰ ਲਿਬਰਟੀ ਵਿੰਗ ਵੀ ਕਿਹਾ ਜਾਂਦਾ ਹੈ। ਇਹ ਫੌਜੀ ਹਵਾਈ ਅੱਡਾ ਲੰਡਨ ਤੋਂ 130 ਕਿਲੋਮੀਟਰ ਦੂਰ ਹੈ।

LEAVE A REPLY

Please enter your comment!
Please enter your name here