ਅਮਰੀਕੀ ਪ੍ਰਤੀਨਿਧੀ ਸਭਾ ਨੇ ਇਕ ਬਿੱਲ ਪਾਸ ਕੀਤਾ ਹੈ ਜਿਸ ਵਿੱਚ ਸ਼ਿਨਜਿਆਂਗ ਖੇਤਰ ਵਿੱਚ ਉਇਗਰ ਅਤੇ ਹੋਰ ਮੁਸਲਿਮ ਘੱਟ ਗਿਣਤੀਆਂ ਨਾਲ ਕਥਿਤ ਤੌਰ ‘ਤੇ ਦੁਰਵਿਵਹਾਰ ਕਰਨ ਲਈ ਚੀਨ ਉੱਤੇ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ ਗਈ ਹੈ। ਈਫੇ ਨਿਊਜ਼ ਦੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਡੈਮੋਕ੍ਰੇਟ-ਕੰਟਰੋਲਡ ਸਦਨ ਨੇ ਇਸ ਬਿੱਲ ਦੇ ਪੱਖ ਵਿਚ 431 ਵੋਟਾਂ ਅਤੇ ਵਿਰੋਧ ਵਿਚ ਇਕ ਦੇ ਨਾਲ ਮਨਜ਼ੂਰੀ ਦੇ ਦਿੱਤੀ। ਇਸ ਤਰ੍ਹਾਂ ਰਿਪਬਲਿਕਨ-ਬਹੁਮਤ ਵਾਲੀ ਸੈਨੇਟ ਦੁਆਰਾ ਦੋ ਹਫਤੇ ਪਹਿਲਾਂ ਤਜਵੀਜ਼ ਕੀਤਾ ਗਿਆ ਕਾਨੂੰਨ ਹੁਣ ਦਸਤਖਤ ਕੀਤੇ ਜਾਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਜਾਵੇਗਾ। ਫਿਲਹਾਲ ਟਰੰਪ ਨੇ ਇਹ ਨਹੀਂ ਕਿਹਾ ਹੈ ਕੀ ਇਸ ਨੂੰ ਕਾਨੂੰਨ ਬਣਾਇਆ ਜਾਵੇਗਾ।