ਅਮਰੀਕੀ ਮਿਊਜ਼ਕ ਐਵਾਰਡਜ਼ 2020 ਦਾ ਇਸ ਸਾਲ 22 ਨਵੰਬਰ ਨੂੰ ਆਯੋਜਨ ਕੀਤਾ ਜਾਵੇਗਾ। ਏ. ਬੀ. ਸੀ. ਨੈਟਵਰਕ ਅਤੇ ਡਿਕ ਕਲਾਰਕ ਪ੍ਰੋਡਕਸ਼ਨਜ਼ ਨੇ ਇਸ ਦੀ ਘੋਸ਼ਣਾ ਕੀਤੀ ਹੈ। ਵੈਰਾਈਟੀ ਦੀ ਖਬਰ ਮੁਤਾਬਕ ਸਮਾਰੋਹ ਵਿਚ ਦਹਾਕਿਆਂ ਦੇ ਸ਼ਾਮਲ ਹੋਣ ਜਾਂ ਨਾ ਹੋਣ ਦੀ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਦੇ ਨਾਵਾਂ ਦੀ ਘੋਸ਼ਣਾ ਅਕਤੂਬਰ ਵਿਚ ਕੀਤੀ ਜਾਵੇਗੀ। ਏ. ਐੱਮ. ਏ. ਵਿਚ ਵੱਖ-ਵੱਖ ਸ਼ੈਲੀਆਂ ਦੇ ਸੰਗੀਤ ਕਲਾਕਾਰਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ। ਗਾਇਕਾ ਟੇਲਰ ਸਵਿਫਟ ਨੇ ਇਸ ਸਮਾਰੋਹ ਵਿਚ ਪਿਛਲੇ ਸਾਲ ਰਿਕਾਰਡ 28 ਪੁਰਸਕਾਰ ਆਪਣੇ ਨਾਂ ਕੀਤੇ ਸਨ। ਇਸ ਤੋਂ ਪਹਿਲਾਂ 24 ਪੁਰਸਕਾਰਾਂ ਨਾਲ ਇਹ ਰਿਕਾਰਡ ਪੌਪ ਸਟਾਰ ਮਾਈਕਲ ਜੈਕਸਨ ਦੇ ਨਾਂ ਸੀ।