ਅਮਰੀਕੀ ਫਰਾਟਾ ਦੌੜਾਕ ਸਟੀਵੇਂਸ ‘ਤੇ 18 ਮਹੀਨਿਆਂ ਦੀ ਪਾਬੰਦੀ

0
238

ਓਲੰਪਿਕ ਫਾਈਨਲ ਖੇਡਣ ਵਾਲੀ ਫਰਾਟਾ ਦੌੜਾਕ ਡੀਜਾ ਸਟੀਵੇਂਸ ‘ਤੇ ਡੋਪ ਟੈਸਟ ਨਾ ਦੇਣ ਦੇ ਕਾਰਣ ਵੀਰਵਾਰ ਨੂੰ 18 ਮਹੀਨਿਆਂ ਦੀ ਪਾਬੰਦੀ ਲਾ ਦਿੱਤੀ ਗਈ ਹੈ ਤੇ ਹੁਣ ਉਹ ਟੋਕੀਓ ਓਲੰਪਿਕ ਨਹੀਂ ਖੇਡ ਸਕੇਗੀ। ਐਥਲੈਟਿਕਸ ਇੰਡੀਗ੍ਰਿਟੀ ਯੂਨਿਟ ਨੇ ਕਿਹਾ ਕਿ ਸਟੀਵੇਂਸ 2019 ਵਿਚ ਓਰੇਗੋਨ ਤੇ ਵੇਸਟ ਹਾਲੀਵੁੱਡ ਵਿਚ ਹੋਏ ਤਿੰਨੇ ਡੋਪ ਟੈਸਟ ਵਿਚ ਨਹੀਂ ਪਹੁੰਚੀ ਸੀ। ਇਕ ਸਾਲ ਵਿਚ ਤਿੰਨ ਵਾਰ ਟੈਸਟ ਨਾ ਦੇਣ ‘ਤੇ ਪਾਬੰਦੀ ਲੱਗਦੀ ਹੈ। ਉਸਦੀ ਪਾਬੰਦੀ 17 ਫਰਵਰੀ 2020 ਤੋਂ ਲਾਗੂ ਹੋਈ ਤੇ ਟੋਕੀਓ ਓਲੰਪਿਕ 2021 ਦੇ ਸਮਾਪਤੀ ਸਮਾਰੋਹ ਤੋਂ ਬਾਅਦ ਤਕ ਜਾਰੀ ਰਹੇਗੀ। ਸਟੀਵੇਂਸ ਨੇ ਕਿਹਾ ਕਿ ਫੋਨ ਵਿਚ ਖਰਾਬੀ ਦੀ ਵਜ੍ਹਾ ਨਾਲ ਦੋ ਵਾਰ ਅਧਿਕਾਰੀ ਉਸ ਨਾਲ ਸੰਪਰਕ ਨਹੀਂ ਕਰ ਸਕੇ। ਉਸ ਨੇ ਕਿਹਾ ਕਿ ਇਕ ਵਾਰ ਉਸਦੇ ਫੋਨ ਦੀ ਬੈਟਰੀ ਖਤਮ ਹੋ ਗਈ ਸੀ ਜਦਕਿ ਇਕ ਵਾਰ ਫੋਨ ‘ਤੇ ਕਿਸੇ ਦੇ ਵਾਰ-ਵਾਰ ਪ੍ਰੇਸ਼ਾਨ ਕਰਨ ਦੇ ਕਾਰਣ ਉਸ ਨੇ ਨੰਬਰ ਬਦਲ ਲਿਆ ਸੀ। ਉਹ ਖੇਡ ਪੰਚਾਟ ਵਿਚ ਇਸ ਪਾਬੰਦੀ ਵਿਰੁੱਧ ਅਪੀਲ ਕਰ ਸਕਦੀ ਹੈ।

LEAVE A REPLY

Please enter your comment!
Please enter your name here