ਅਮਰੀਕੀ ਅਰਥਵਿਵਸਥਾ ‘ਹੈਰਾਨੀਜਨਕ’ ਢੰਗ ਨਾਲ ਚੰਗਾ ਕੰਮ ਕਰ ਰਹੀ ਹੈ : ਟਰੰਪ

0
273

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕੀ ਅਰਥਵਿਵਸਥਾ ‘ਹੈਰਾਨੀਜਨਕ’ ਢੰਗ ਨਾਲ ਚੰਗਾ ਕੰਮ ਕਰ ਰਹੀ ਹੈ। ਰੋਜ਼ਗਾਰਾਂ ਦੀ ਗਿਣਤੀ ਦੇ ਮਾਮਲੇ ਵਿਚ ਅਮਰੀਕਾ ਰਿਕਾਰਡ ਬਣਦਾ ਦੇਖ ਰਿਹਾ ਹੈ। ਟਰੰਪ ਨੇ ਸ਼ਨੀਵਾਰ ਨੂੰ ਕੋਰੋਨਾਵਾਇਰਸ ਮਹਾਮਾਰੀ ਨਾਲ ਪ੍ਰਭਾਵਿਤ ਅਮਰੀਕੀ ਅਰਥਵਿਵਸਥਾ ‘ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਇਹ ਗੱਲ ਕਹੀ। ਅਮਰੀਕਾ ਵਿਚ ਅਪ੍ਰੈਲ ਵਿਚ ਬੇਰੋਜ਼ਗਾਰੀ ਦਰ 14.7 ਫੀਸਦੀ ਸੀ ਜੋ 1948 ਦੇ ਬਾਅਦ ਤੋਂ ਸਭ ਤੋਂ ਵਧੇਰੇ ਸੀ। ਹੁਣ 25 ਲੱਖ ਨਵੇਂ ਰੋਜ਼ਗਾਰ ਵੱਧਣ ਦੇ ਨਾਲ ਮਹੀਨਾਵਾਰ ਦਰ ਮਈ ਵਿਚ ਘੱਟ ਕੇ 13.3 ਫੀਸਦੀ ਹੋ ਗਈ। ਅਮਰੀਕਾ ਵਿਚ ਮਾਰਚ ਅਤੇ ਅਪ੍ਰੈਲ ਵਿਚ ਕਰੀਬ 2.2 ਕਰੋੜ ਲੋਕਾਂ ਦੀਆਂ ਨੌਕਰੀਆਂ ਚੱਲੀਆਂ ਗਈਆਂ ਜਦੋਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਕੋਰੋਨਾਵਾਇਰਸ ਦੇ ਕਾਰਨ ਤਾਲਾਬੰਦੀ ਲੱਗੀ ਸੀ। ਮਈ ਵਿਚ ਕੁਝ ਕਾਰੋਬਾਰ ਫਿਰ ਖੁੱਲ੍ਹੇ ਅਤੇ ਉਹਨਾਂ ਨੇ ਕਰਮਚਾਰੀਆਂ ਦੀ ਭਰਤੀ ਮੁੜ ਸ਼ੁਰੂ ਕੀਤੀ। ਟਰੰਪ ਨੇ ਰੋਜ਼ਗਾਰ ਦੀ ਗਿਣਤੀ ਨੂੰ ਆਪਣੇ ਪ੍ਰਸ਼ਾਸਨ ਦੇ ਚੰਗੇ ਕੰਮਕਾਜ਼ ਦੀ ਪੁਸ਼ਟੀ ਕਰਾਰ ਦਿੱਤਾ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ,”ਅਮਰੀਕੀ ਅਰਥਵਿਵਸਥਾ ਹੈਰਾਨੀਜਨਕ ਢੰਗ ਨਾਲ ਚੰਗਾ ਪ੍ਰਦਰਸ਼ਨ ਕਰਰਹੀ ਹੈ। ਮੈਂ ਕਹਾਂਗਾ ਕਿ ਜਿਹੜੀ ਗਿਣਤੀ ਸਾਹਮਣੇ ਆ ਰਹੀ ਹੈ ਉਹ ਰਿਕਾਰਡ ਬਣਾਉਣ ਵਾਲੀ ਹੈ।” ਰਾਸ਼ਟਰਪਤੀ ਦੇ ਸੀਨੀਅਰ ਸਲਾਹਕਾਰ ਅਤੇ ਵ੍ਹਾਈਟ ਹਾਊਸ ਵਿਚ ਆਰਥਿਕ ਸਲਾਹਕਾਰ ਪਰੀਸ਼ਦ ਦੇ ਸਾਬਕਾ ਪ੍ਰਧਾਨ ਕੇਬਿਨ ਹਾਸੇਟ ਨੇ ਸੀ.ਐੱਨ.ਐੱਨ. ਨੂੰ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਇੰਨੀ ਤੇਜ਼ੀ ਨਾਲ ਸਧਾਰਨ ਹੋਣ ਵੱਲ ਪਰਤ ਰਹੀ ਹੈ ਜਿੰਨਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਉਹਨਾਂ ਨੇ ਕਿਹਾ,”ਮੈਨੂੰ ਲੱਗਦਾ ਹੈਕਿ ਇਸ ਸਮੇਂ ਅਰਥਸ਼ਾਸਤਰੀਆਂ ਨੂੰ ਨਰਮ ਹੋਣਾ ਪਵੇਗਾ ਅਤੇ ਮੰਨਣਾ ਹੋਵੇਗਾ ਕਿ ਜਦੋਂ 17 ਰਾਜਾਂ ਵਿਚ ਕ੍ਰੈਡਿਟ ਕਾਰਡ ਤੋਂ ਖਰਚ ਪਿਛਲੇ ਸਾਲ ਨਾਲੋਂ ਵੱਧ ਹੋਇਆ ਹੈ ਤਾਂ ਇਸ ਦਾ ਮਤਲਬ ਹੈ ਕਿ ਅਰਥਵਿਵਸਥਾ ਅਸਲ ਵਿਚ ਬਹੁਤ ਤੇਜ਼ੀ ਨਾਲ ਸਧਾਰਨ ਹੋ ਰਹੀ ਹੈ। ਜਿੰਨਾ ਮੈਂ ਸੋਚਿਆ ਵੀ ਨਹੀਂ ਸੀ।” ਹਾਸੇਟ ਨੇ ਇਹ ਵੀ ਸਵੀਕਾਰ ਕੀਤਾ ਕਿ ਜੇਕਰ ਕੋਰੋਨਾਵਾਇਰਸ ਦਾ ਦੂਜਾ ਦੌਰ ਆਇਆ ਤਾਂ ਅਰਥਵਿਵਸਥਾ ‘ਤੇ ਅਸਰ ਪਵੇਗਾ। ਉਹਨਾਂ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਧਿਆਨ ਵੱਡੀ, ਸਭ ਤੋਂ ਮਜ਼ਬੂਤ ਅਰਥਵਿਵਸਥਾ ਦੇ ਨਿਰਮਾਣ ‘ਤੇ ਹੈ ਜਿਵੇਂ ਕਿ ਅਮਰੀਕਾ ਵਿਚ ਕਦੇ ਹੁੰਦੀ ਸੀ।

LEAVE A REPLY

Please enter your comment!
Please enter your name here