ਅਮਰੀਕਾ ’ਚ 11 ਸਤੰਬਰ 2001 ਨੂੰ ਵਰਲਡ ਟਰੇਡ ਸੈਂਟਰ ’ਤੇ ਹੋਏ ਹਮਲੇ ਦੀ ਇਕ ਫੋਟੋ ’ਚ ਧੂਏਂ ਦੇ ਗੁਬਾਰ ਅਤੇ ਮਲਬੇ ਤੋਂ ਬਚਕੇ ਭੱਜ ਰਹੇ ਵਿਅਕਤੀ ਦੀ ਕੋਵਿਡ-19 ਇਨਫਕੈਸ਼ਨ ਨਾਲ ਮੌਤ ਹੋ ਗਈ ਹੈ। ਪਾਮ ਬੀਚ ਪੋਸਟ ਮੁਤਾਬਕ ਨਿਊਯਾਰਕ ਦੇ ਰਹਿਣ ਵਾਲੇ ਇਸ ਇਲੈਕਟ੍ਰੀਕਲ ਇੰਜੀਨੀਅਰ ਸਟੀਫਨ ਕੂਪਰ (78) ਦੀ 29 ਮਾਰਚ ਨੂੰ ਡੇਲਰੇ ਬੀਚ ਦੇ ਮੈਡੀਕਲ ਸੈਂਟਰ ’ਚ ਕੋਵਿਡ-19 ਕਾਰਣ ਮੌਤ ਹੋ ਗਈ ਗਈ ਸੀ।ਖਬਰ ਮੁਤਾਬਕ ਇਕ ਫੋਟੋਗ੍ਰਾਫਰ ਵਲੋਂ ਹਮਲੇ ਦੀ ਖਿੱਚੀ ਗਈ ਉਹ ਤਸਵੀਰ, ਦੁਨੀਆਭਰ ਦੀਆਂ ਅਖਬਾਰਾਂ ਅਤੇ ਰਸਾਲਿਆਂ ’ਚ ਛਪੀ ਸੀ ਅਤੇ ਇਸਨੂੰ ਨਿਊਯਾਰਕ ਦੇ 9/11 ਯਾਦਗਾਰ ਮਿਊਜ਼ੀਅਮ ’ਚ ਪ੍ਰਦਰਸ਼ਿਤ ਕੀਤਾ ਗਿਆ ਹੈ। ਕੂਪਰ ਦੀ ਬੇਟੀ ਨੇ ਦੱਸਿਆ ਕਿ ਹਰ ਸਾਲ 11 ਸਤੰਬਰ ਨੂੰ ਉਹ ਅਖਬਾਰਾਂ ਲੈਣ ਜਾਂਦੇ ਸਨ ਅਤੇ ਵਾਪਸ ਆ ਕੇ ਫੋਟੋ ਦਿਖਾਉਂਦੇ ਹੁੰਦੇ ਸਨ। ਉਹ ਪਰਿਵਾਰ ਦੀ ਪਾਰਟੀ ਆਿਦ ’ਚ ਵੀ ਫੋਟੋ ਦਿਖਾਉਂਦੇ ਹੁੰਦੇ ਸਨ।