ਅਮਰੀਕਾ ਵਿਚ ਇਕ ਭਾਰਤੀ ਮੂਲ ਦੀ ਰਿਪੋਰਟਰ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਖਬਰ ਮਿਲੀ ਹੈ। ਸੀ. ਬੀ. ਐੱਸ. ਨਿਊਯਾਰਕ ਵਿਚ ਕੰਮ ਕਰਨ ਵਾਲੀ 26 ਸਾਲਾ ਨੀਨਾ ਕਪੂਰ ਇਕ ਵਾਹਨ ‘ਚ ਸਵਾਰ ਸੀ ਕਿ ਉਹ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ। ਉਸ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ। ਪੁਲਸ ਦਾ ਕਹਿਣਾ ਹੈ ਕਿ ਇਕ ਹੋਰ ਵਿਅਕਤੀ ਜ਼ਖਮੀ ਹੋਇਆ ਹੈ।
ਟੀ. ਵੀ. ਸਟੇਸ਼ਨ ਨੇ ਦੱਸਿਆ ਕਿ ਰਿਪੋਰਟਰ ਨੀਨਾ ਕਪੂਰ ਜੂਨ 2019 ਵਿਚ ਟੀਮ ਵਿਚ ਸ਼ਾਮਲ ਹੋਈ ਸੀ। ਉਹ ਆਪਣੀ ਮੁਸਕਾਨ ਅਤੇ ਖਬਰ ਕਹਿਣ ਦੇ ਵੱਖਰੇ ਅੰਦਾਜ਼ ਕਾਰਨ ਕਾਫੀ ਮਸ਼ਹੂਰ ਸੀ। ਉਸ ਨੂੰ ਯਾਦ ਕਰਦਿਆਂ ਉਸ ਦੇ ਪਰਿਵਾਰ ਵਾਲਿਆਂ ਤੇ ਦੋਸਤਾਂ ਨੇ ਦੁੱਖ ਸਾਂਝਾ ਕੀਤਾ ਹੈ।