ਅਮਰੀਕਾ : ਵਾਲਮਾਰਟ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ ਤੇ 4 ਜ਼ਖਮੀ

0
598

 ਅਮਰੀਕਾ ਦੇ ਰੈੱਡ ਬਲੁਫ ਦੇ ਵਾਲਮਾਰਟ ਵਿਚ ਗੋਲੀਬਾਰੀ ਹੋਣ ਦੀ ਖਬਰ ਹੈ। ਸ਼ਨੀਵਾਰ ਨੂੰ ਗੋਲੀਬਾਰੀ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਹੋਰ 4 ਜ਼ਖਮੀ ਹੋ ਗਏ। 

ਹਸਪਤਾਲ ਵਲੋਂ ਮਿਲੀ ਜਾਣਕਾਰੀ ਮੁਤਾਬਕ ਜ਼ਖਮੀਆਂ ਦੀ ਹਾਲਤ ਵਿਚ ਸਥਿਰ ਹੈ ਤੇ ਉਹ ਖਤਰੇ ਤੋਂ ਬਾਹਰ ਹਨ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਸ਼ਨੀਵਾਰ ਦੁਪਹਿਰ 3.30 ਵਜੇ ਹੋਈ ਅਤੇ ਇਹ ਖੇਤਰ ਕੈਲੀਫੋਰਨੀਆ ਦੀ ਰਾਜਧਾਨੀ ਸਕਾਰਮੈਨਟੋ ਤੋਂ 120 ਕਿਲੋ ਮੀਟਰ ਦੀ ਦੂਰੀ ‘ਤੇ ਹੈ। 

ਖਬਰਾਂ ਮੁਤਾਬਕ ਸ਼ਿਫਟ ਬਦਲਣ ਸਮੇਂ ਇੱਥੇ ਗੋਲੀਬਾਰੀ ਹੋਈ। ਸ਼ੂਟਰ ਨੇ ਵਾਲਮਾਰਟ ਸੈਂਟਰ ਵਿਚ ਜਾ ਕੇ ਲੋਕਾਂ ‘ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ ਤੇ ਲੋਕ ਚੀਕਾਂ ਮਾਰ ਕੇ ਇੱਧਰ-ਉੱਧਰ ਭੱਜਣ ਲੱਗੇ। ਇਸ ਦੌਰਾਨ 2 ਲੋਕਾਂ ਦੀ ਮੌਤ ਤੇ 4 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।  ਮੌਕੇ ‘ਤੇ ਪੁੱਜੀ ਪੁਲਸ ਨੇ ਸ਼ੂਟਰ ਨੂੰ ਗੋਲੀ ਮਾਰ ਦਿੱਤੀ।

ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਇਲੀਨੁਇਸ ਵਿਚ ਵੀ ਗੋਲੀਬਾਰੀ ਹੋਣ ਦੀ ਖਬਰ ਮਿਲੀ ਸੀ, ਜਿੱਥੇ ਇਕ ਕਰਮਚਾਰੀ ਨੇ ਆਪਣੇ ਸਾਥੀਆਂ ‘ਤੇ ਗੋਲੀਬਾਰੀ ਕੀਤੀ ਤੇ ਦੋ ਵਿਅਕਤੀਆਂ ਦੀ ਜਾਨ ਲੈ ਲਈ ਤੇ ਇਕ ਔਰਤ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਮਗਰੋਂ ਪੁਲਸ ਨੇ ਸ਼ੂਟਰ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ।  

LEAVE A REPLY

Please enter your comment!
Please enter your name here