ਅਮਰੀਕਾ: ਮੈਕਡਾਨਲਡਜ਼ ਜਾਣ ਤੋਂ ਪਹਿਲਾਂ ਜਾਣ ਲਓ ਸਖਤ ਹਿਦਾਇਤ

0
110

ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦੇਸ਼ ਵਿਚ ਮੈਕਡਾਨਲਡਜ਼ ਦੇ ਸਾਰੇ ਰੈਸਟੋਰੈਂਟਾਂ ਵਿਚ ਜਾਣ ਸਮੇਂ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ। ਇਸ ਬਾਰੇ ਵਿਚ ਘੋਸ਼ਣਾ ਸ਼ੁੱਕਰਵਾਰ ਨੂੰ ਕੀਤੀ ਗਈ ਅਤੇ ਇਹ ਫੈਸਲਾ ਇਕ ਅਗਸਤ ਤੋਂ ਲਾਗੂ ਹੋਵੇਗਾ। ਮੈਕਡਾਨਲਡਜ਼ ਕਾਰਪ ਵੀ ਹੁਣ ਉਨ੍ਹਾਂ ਕੰਪਨੀਆਂ ਵਿਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਪਿਛਲੇ ਇਕ ਹਫਤੇ ਵਿਚ ਆਪਣੇ ਗਾਹਕਾਂ ਲਈ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵਾਲਮਾਰਟ, ਟਾਰਗੇਟ, ਕੋਲਸ ਵਰਗੀਆਂ ਕੰਪਨੀਆਂ ਅਜਿਹਾ ਕਰ ਚੁੱਕੀਆਂ ਹਨ। ਮੈਕਡਾਨਲਡਜ਼ ਅਮਰੀਕੀ ਪ੍ਰਧਾਨ ਜੋਅ ਐਲਿੰਗਰ ਅਤੇ ਨੈਸ਼ਨਲ ਫਰੈਂਚਇਜ਼ੀ ਲੀਡਰਸ਼ਿਪ ਅਲਾਇੰਸ ਦੇ ਮਾਰਕ ਸਾਲੇਬਰਾ ਨੇ ਇਕ ਬਿਆਨ ਵਿਚ ਕਿਹਾ ਕਿ ਸਾਡੇ ਸਾਰੇ ਕਾਮੇ ਅਤੇ ਗਾਹਕਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨਾ ਮਹੱਤਵਪੂਰਣ ਹੈ।  

LEAVE A REPLY

Please enter your comment!
Please enter your name here