ਅਮਰੀਕਾ ਨੇ ਹੱਥ ਖਿੱਚ ਲਏ ਤਾਂ ਅਨੇਕ ਵਿਸ਼ਵ ਪੱਧਰੀ ਸੰਗਠਨਾਂ ਦਾ ਕੰਮ ਰੁਕ ਜਾਵੇਗਾ

0
174

19 ਮਈ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ.ਓ.) ਨੂੰ ਅਲਟੀਮੇਟਮ ਦਿੱਤਾ ਸੀ ਕਿ, ”ਤੁਸੀਂ 30 ਇਹ ਦਿਨਾਂ ‘ਚ ਸੁਧਾਰ ਲਾਗੂ ਕਰਨਾ ਸ਼ੁਰੂ ਕਰੋ ਨਹੀਂ ਤਾਂ ਅਮਰੀਕਾ ਵਿੱਤੀ ਮਦਦ ਰੋਕ ਦੇਵੇਗਾ।” 11 ਦਿਨ ਬਾਅਦ ਟਰੰਪ ਨੇ ਸ਼ੁੱਕਰਵਾਰ ਨੂੰ ਅਚਾਨਕ ਡਬਲਯੂ.ਐੱਚ.ਓ. ਨਾਲ ਆਪਣੇ ‘ਰਿਸ਼ਤੇ’ ਖਤਮ ਕਰਨ ਅਤੇ ਕਿਸੇ ਵੀ ਅਮਰੀਕੀ ਸਹਾਇਤਾ ਨਾਲੋਂ ਉਸ ਨੂੰ ਅਲਗ ਕਰਨ ਦਾ ਐਲਾਨ ਕਰ ਕੇ ਧਮਾਕਾ ਕਰ ਦਿੱਤਾ।
ਟਰੰਪ ਨੂੰ ਡਬਲਯੂ.ਐੱਚ.ਓ. ਨਾਲ ਤਿੰਨ ਵੱਡੀਆਂ ਸਮੱਸਿਆਵਾਂ ਹਨ। ਉਨ੍ਹਾਂ ਨੇ ਇਸ ‘ਤੇ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ‘ਚ ਚੀਨ ਵਲੋਂ ਦਿੱਤੀ ਗਈ ਜਾਣਕਾਰੀ ਨੂੰ ਪ੍ਰਵਾਨ ਕਰਨ ਅਤੇ ਚੀਨ ਨੂੰ ਉਸ ਦੇ ਵਾਇਰਸ ਨੂੰ ਰੋਕਣ ਦੇ ਯਤਨਾਂ ਲਈ ਪ੍ਰਸ਼ੰਸਾ ਕਰਨ ਲਈ ਬਹੁਤ ਕਾਹਲੀ ਕਰਨ ਦਾ ਦੋਸ਼ ਲਗਾਇਆ ਅਤੇ ਹੁਣ ਇਹ ਸਬੂਤ ਮਿਲ ਵੀ ਚੁੱਕੇ ਹਨ ਕਿ ਚੀਨ ਨੇ ਸ਼ੁਰੂ ‘ਚ ਵਾਇਰਸ ਦੇ ਇਨਫੈਕਸ਼ਨ ਦੇ ਸੰਕੇਤਾਂ ਨੂੰ ਦੁਨੀਆਂ ਕੋਲੋਂ ਛੁਪਾਉਣ ਦੀ ਕੋਸ਼ਿਸ਼ ਕੀਤੀ। ਨਾਲ ਹੀ ਚੀਨ ਨੇ ਦੂਸਰੇ ਦੇਸ਼ਾਂ ਨੂੰ ਇਸ ਮਹਾਮਾਰੀ ਦੇ ਵਿਸ਼ੇ ‘ਚ ਕੋਈ ਜਾਣਕਾਰੀ ਨਹੀਂ ਦਿੱਤੀ। ਦੂਸਰੀ ਸ਼ਿਕਾਇਤ ਇਹ ਹੈ ਕਿ ਡਬਲਯੂ.ਐੱਚ.ਓ. ਨੇ 11 ਮਾਰਚ ਨੂੰ ਅਮਰੀਕਾ ਵਲੋਂ ਕੀਤੇ ਗਏ ਇਕ ਫੈਸਲੇ ਦਾ ਖੰਡਨ ਕੀਤਾ, ਜਿਸ ‘ਚ ਉਦੋਂ ਚੀਨ, ਈਰਾਨ ਅਤੇ 28 ਯੂਰਪੀ ਦੇਸ਼ਾਂ ਦਾ ਦੌਰਾ ਕਰਕੇ ਆਉਣ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਲਈ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਆਪਣੀਆਂ ਅਧਿਕਾਰਤ ਸਿਫਾਰਸ਼ਾਂ ‘ਚ ਡਬਲਯੂ.ਐੱਚ.ਓ. ਨੇ ਸੁਚੇਤ ਕੀਤਾ ਕਿ ਪ੍ਰਭਾਵਿਤ ਇਲਾਕਿਆਂ ਤੋਂ ਆਉਣ ਵਾਲੇ ਯਾਤਰੀਆਂ ਦੇ ਦਾਖਲੇ ਤੋਂ ਇਨਕਾਰ ਆਮ ਤੌਰ ‘ਤੇ ਮਾਮਲਿਆਂ ਨੂੰ ਰੋਕਣ ‘ਚ ਅਸਰਦਾਇਕ ਨਹੀਂ ਹੈ, ਹਾਲਾਂਕਿ ਉਹ ਇਕ ਮਹੱਤਵਪੂਰਨ ਆਰਥਿਕ ਅਤੇ ਸਮਾਜਿਕ ਅਸਰ ਪਾ ਸਕਦੇ ਹਨ। ਇਹ ਉਸ ਸਮੇਂ ਚੀਨ ਦਾ ਅਧਿਕਾਰਤ ਬਿਆਨ ਸੀ ਨਾ ਕਿ ਕਿਸੇ ਵਿਗਿਆਨੀ ਜਾਂ ਖੋਜ ਦਾ। ਅਖੀਰ ‘ਚ, ਟਰੰਪ ਨੇ ਵੀ ਇਸ ਗੱਲ ‘ਤੇ ਨਿਰਾਸ਼ਾ ਪ੍ਰਗਟ ਕੀਤੀ ਕਿ ਅਮਰੀਕਾ ਚੀਨ ਦੀ ਤੁਲਨਾ ‘ਚ ਡਬਲਯੂ.ਐੱਚ.ਓ. ਦੇ ਚਾਲੂ ਬਜਟ ਦਾ ਵਾਧੂ ਅਨੁਪਾਦਿਤ ਹਿੱਸਾ ਅਦਾ ਕਰਦਾ ਹੈ।
ਅਮਰੀਕਾ ਨੂੰ ਸਮੁੱਚੇ ਬਜਟ ਦਾ 22 ਫੀਸਦੀ ਦੇਣ ਦੀ ਲੋੜ ਹੈ ਜਦਕਿ ਚੀਨ ਤੋਂ 2020-21 ‘ਚ 12 ਫੀਸਦੀ ਮਿਲਣ ਦੀ ਆਸ ਹੈ। ਬੇਸ਼ੱਕ ਹੀ ਇਸ ਦੀ ਆਬਾਦੀ 1.4 ਬਿਲੀਅਨ ਲੋਕਾਂ ਦੀ ਹੈ ਅਤੇ ਜੀ.ਡੀ.ਪੀ. 13.6 ਟ੍ਰਿਲੀਅਨ ਹੈ। ਡਬਲਯੂ.ਐੱਚ.ਓ. ਦਾ ਸਾਲਾਨਾ ਬਜਟ 5 ਬਿਲੀਅਨ ਡਾਲਰ ਹੈ। ਇਹ ਮਾਲੀਆ ਸਵੈਇਛੁੱਕ ਯੋਗਦਾਨ ਅਤੇ ਮੈਂਬਰ ਫੀਸ ਤੋਂ ਆਉਂਦਾ ਹੈ ਜੋ ਹਰ ਮੈਂਬਰ ਦੇਸ਼ ਨੂੰ ਦੇਣਾ ਜ਼ਰੂਰੀ ਹੈ ਕਿਉਂਕਿ ਸਵੈਇਛੁੱਕ ਯੋਗਦਾਨ ਲਗਾਤਾਰ ਅਤੇ ਸਥਾਈ ਨਹੀਂ ਹੈ, ਇਸ ਲਈ ਸੰਗਠਨਾਂ ਨੂੰ ਅਮਰੀਕਾ ਦੇ ਫੰਡ ਦੀ ਲੋੜ ਹੁੰਦੀ ਹੈ। ਉਦਾਹਰਣ ਵਜੋਂ ਡਬਲਯੂ.ਐੱਚ.ਓ. ਦੇ ਕੋਵਿਡ ਫੰਡ ‘ਚ ਸਭ ਤੋਂ ਵੱਧ 60 ਮਿਲੀਅਨ ਡਾਲਰ ਦਾ ਯੋਗਦਾਨ ਕੁਵੈਤ ਨੇ ਦਿੱਤਾ।
ਇਸ ਦੇ ਬਾਅਦ ਜਾਪਾਨ ਨੇ 47.5 ਮਿਲੀਅਨ ਡਾਲਰ, ਯੂਰਪੀਅਨ ਕਮਿਸ਼ਨ ਨੇ 33.8, ਵਿਸ਼ਵ ਬੈਂਕ ਨੇ 30.6, ਜਰਮਨੀ ਨੇ 28.3, ਯੂਨਾਈਟਿਡ ਕਿੰਗਡਮ ਨੇ 20.7 ਅਤੇ ਬਿਲ ਅਤੇ ਮੇਲਿੰਡਾ ਫਾਊਂਡੇਸ਼ਨ ਨੇ 11 ਮਿਲੀਅਨ ਡਾਲਰ ਦਿੱਤੇ। ਅਜਿਹੇ ‘ਚ ਜੇਕਰ ਅਮਰੀਕਾ ਆਪਣਾ ਹੱਥ ਪਿੱਛੇ ਖਿੱਚ ਲਵੇ ਤਾਂ ਮਹੱਤਵਪੂਰਨ ਪ੍ਰਾਜੈਕਟ ਬਿਨਾਂ ਧਨ ਦੇ ਚੱਲ ਨਹੀਂ ਸਕਣਗੇ ਭਾਵ ਬੰਦ ਹੋ ਜਾਣਗੇ, ਜਿਵੇਂ ਕਿ ਪੋਲੀਓ ਖਾਤਮਾ ਮਿਸ਼ਨ, ਜਿਸ ‘ਚ ਅਮਰੀਕਾ ਦਾ ਸਭ ਤੋਂ ਵੱਧ 27.4 ਫੀਸਦੀ ਯੋਗਦਾਨ ਹੈ। ਅਜਿਹਾ ਨਹੀਂ ਕਿ ਅਮਰੀਕਾ ਨੇ ਆਪਣਾ ਸਾਰਾ ਭੁਗਤਾਨ ਕਰ ਦਿੱਤਾ ਹੋਵੇ। ਮਾਰਚ 2020 ਤਕ ਆਪਣਾ ਹਿੱਸਾ ਭਾਵ ਕਿ 115 ਲੱਖ ਮਿਲੀਅਨ ਡਾਲਰ ਦਾ ਭੁਗਤਾਨ ਅਜੇ ਬਾਕੀ ਹੈ। ਅਜਿਹੇ ‘ਚ ਜੇਕਰ ਯੂ.ਐੱਸ. ਫੰਡਿੰਗ ਨਾ ਹੋਈ ਤਾਂ ਡਬਲਯੂ.ਐੱਚ.ਓ. ‘ਤੇ ਜ਼ਿਆਦਾ ਦਬਾਅ ਹੋਵੇਗਾ ਅਤੇ ਇਸ ਦੇ ਕਈ ਸਿਹਤ ਪ੍ਰੋਗਰਾਮਾਂ ਅਤੇ ਕੋਵਿਡ-19 ਦੇ ਲਈ ਦੁਨੀਆ ਭਰ ਦੀ ਮਦਦ ਅਤੇ ਖੋਜ ਬੰਦ ਹੋ ਜਾਵੇਗੀ।
-ਤੇਜਿੰਦਰ ਸਿੰਘ

LEAVE A REPLY

Please enter your comment!
Please enter your name here