ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਭ੍ਰਿਸ਼ਟਾਚਾਰ ਅਤੇ ਚੀਨ ਦੇ ਪ੍ਰਤੀ ਝੁਕਾਅ ਨੂੰ ਖਤਮ ਕਰੇ ਤਾਂ ਉਨ੍ਹਾਂ ਦਾ ਦੇਸ਼ ਫਿਰ ਤੋਂ ਇਸ ਵਿਚ ਸ਼ਾਮਲ ਹੋ ਸਕਦਾ ਹੈ। ਦਰਅਸਲ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਵਿਸ਼ਵ ਸਿਹਤ ਸੰਗਠਨ ਨਾਲ ਸਬੰਧ ਤੋੜਦੇ ਹੋਏ ਉਸ ‘ਤੇ ਚੀਨ ਦੇ ਪ੍ਰਤੀ ਝੁਕਾਅ ਰੱਖਣ ਅਤੇ ਕੋਰੋਨਾਵਾਇਰਸ ਮਹਾਮਾਰੀ ਨੂੰ ਲੈ ਕੇ ਜਾਣਕਾਰੀ ਲੁਕਾਉਣ ਦਾ ਦੋਸ਼ ਲਗਾਇਆ ਸੀ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੇ ਏ. ਬੀ. ਸੀ. ਨਿਊਜ਼ ਨੂੰ ਦੱਸਿਆ ਕਿ ਰਾਸ਼ਟਰਪਤੀ ਨੇ ਕਿਹਾ ਹੈ ਕਿ ਡਬਲਯੂ. ਐਚ. ਓ. ਵਿਚ ਸੁਧਾਰ ਦੀ ਜ਼ਰੂਰਤ ਹੈ। ਜੇਕਰ ਉਸ ਵਿਚ ਸੁਧਾਰ ਹੁੰਦਾ ਹੈ ਅਤੇ ਭ੍ਰਿਸ਼ਟਾਚਾਰ ਅਤੇ ਚੀਨ ਦੇ ਝੁਕਾਅ ਨੂੰ ਖਤਮ ਹੁੰਦਾ ਹੈ ਤਾਂ ਅਮਰੀਕਾ ਬਹੁਤ ਗੰਭੀਰਤਾ ਨਾਲ ਇਸ ਵਿਚ ਦੁਬਾਰਾ ਸ਼ਾਮਲ ਹੋਣ ‘ਤੇ ਵਿਚਾਰ ਕਰੇਗਾ।