ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੀ ਮੂਰਤੀ ਨੂੰ ਪਹੁੰਚਾਇਆ ਗਿਆ ਨੁਕਸਾਨ

0
192

ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੀ ਇੱਥੇ ਸਥਿਤ ਮੂਰਤੀ ‘ਤੇ ਲਾਲ ਰੰਗ ਲਗਾ ਕੇ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ, ਨਿਊਯਾਰਕ ਦੇ ਵਿਸ਼ਵ ਪ੍ਰਸਿੱਧ ‘ਦਿ ਅਮੈਰੀਕਨ ਮਿਊਜ਼ੀਅਮ ਆਫ ਨੈਚੁਰਲ ਹਿਸਟਰੀ’ ਵਿਚ ਲੱਗੀ ਥਿਓਡੋਰ ਰੂਜ਼ਵੇਲਟ ਦੀ ਮੂਰਤੀ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। 

ਖਬਰਾਂ ਮੁਤਾਬਕ ਉੱਤਰੀ-ਪੱਛਮੀ ਬਾਲਟੀਮੋਰ ਦੇ ਹਿਲ ਪਾਰਕ ਵਿਚ ਲੱਗੀ ਰਾਸ਼ਟਰਪਤੀ ਦੀ ਮੂਰਤੀ ‘ਤੇ ‘ਨਸਲਵਾਦੀਆਂ ਨੂੰ ਖਤਮ ਕਰੋ’ ਲਿਖਿਆ ਗਿਆ ਤੇ ਮੂਰਤੀ ਦੇ ਹੇਠਾਂ ‘ਬਲੈਕ ਲਾਈਫ ਮੈਟਰ’ ਅੰਦੋਲਨ ਲਈ ਲੋਕਾਂ ਦੇ ਦਸਤਖਤ ਸਨ। ਪੁਲਸ ਮੁਤਾਬਕ ਉਨ੍ਹਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੇ ਸਬੰਧ ਵਿਚ ਕੋਈ ਸ਼ਿਕਾਇਤ ਨਹੀਂ ਪ੍ਰਾਪਤ ਹੋਈ। 

ਜ਼ਿਕਰਯੋਗ ਹੈ ਕਿ ਲੋਕ ਸੰਘੀ ਸੂਬੇ ਵਿਚ ਲੱਗੀਆਂ ਮੂਰਤੀਆਂ ਅਤੇ ਸਮਾਰਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀ ਵਾਸ਼ਿੰਗਟਨ ਸਣੇ ਦੇਸ਼ ਦੇ ਸੰਸਥਾਪਕਾਂ ਨੂੰ ਦਾਸ ਪ੍ਰਥਾ ਅਤੇ ਹੋਰ ਕੁਰੀਤੀਆਂ ਨੂੰ ਬੜਾਵਾ ਦੇਣ ਦੇ ਦੋਸ਼ ਵਿਚ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਉੱਥੇ ਹੀ, ਨਿਊਯਾਰਕ ਦੇ ਵਿਸ਼ਵ ਪ੍ਰਸਿੱਧ ‘ਦਿ ਅਮੈਰੀਕਨ ਮਿਊਜ਼ੀਅਮ ਆਫ ਨੈਚੁਰਲ ਹਿਸਟਰੀ’ ਵਿਚ ਲੱਗੀ ‘ਥਿਓਡੋਰ ਰੂਜ਼ਵੇਲਟ’ ਦੀ ਮੂਰਤੀ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਉਹ ਦੇਸ਼ ਦੇ 26ਵੇਂ ਰਾਸ਼ਟਰਪਤੀ ਸਨ। 
ਮੇਅਰ ਬਿੱਲ ਡੀ ਬਲਾਸਿਓ ਨੇ ਕਿਹਾ ‘ਦਿ ਅਮੈਰੀਕਨ ਮਿਊਜ਼ੀਅਮ ਆਫ ਨੈਚੁਰਲ ਹਿਸਟਰੀ’ ਨੇ ਥਿਓਡੋਰ ਰੂਜ਼ਵੇਲਟ ਦੀ ਮੂਰਤੀ ਨੂੰ ਹਟਾਉਣ ਨੂੰ ਕਿਹਾ ਹੈ ਕਿਉਂਕਿ ਇਹ ਗੈਰ-ਗੋਰੇ ਤੇ ਘਰੇਲੂ ਲੋਕਾਂ ਨੂੰ ਨਸਲੀ ਤੌਰ ‘ਤੇ ਹੀਣ ਦਿਖਾਉਂਦਾ ਹੈ। ਇਸ ਨੂੰ ਹਟਾਉਣ ਲਈ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ।  

LEAVE A REPLY

Please enter your comment!
Please enter your name here