ਅਮਰੀਕਾ ਦੇ ਨਿਊ ਆਰਲੀਅੰਸ ‘ਚ ਗੋਲੀਬਾਰੀ ਦੌਰਾਨ ਇਕ 10 ਬੱਚੇ ਦੀ ਮੌਤ

0
158

ਅਮਰੀਕਾ ਦੇ ਨਿਊ ਆਰਲੀਅੰਸ ਵਿਚ ਸੋਮਵਾਰ ਨੂੰ ਹੋਈ ਗੋਲੀਬਾਰੀ ਵਿਚ ਇਕ 10 ਸਾਲਾ ਬੱਚਾ ਮਾਰਿਆ ਗਿਆ ਅਤੇ ਦੋ ਨਾਬਾਲਗ ਜ਼ਖਮੀ ਹੋ ਗਏ। ਥਾਣਾ ਮੁਖੀ ਸੀਨ ਫਰਗੂਸਨ ਨੇ ਦੱਸਿਆ ਕਿ ਪੁਲਸ ਨੇ ਵੀ ਸ਼ਾਮ 5 ਵਜੇ ਫਾਇਰਿੰਗ ਖਿਲਾਫ ਜਵਾਬੀ ਕਾਰਵਾਈ ਕੀਤੀ।

ਫਰਗੂਸਨ ਨੇ ਕਿਹਾ ਕਿ ਗੋਲੀਬਾਰੀ ਵਿਚ ਇਕ 15-16 ਸਾਲ ਦੀ ਲੜਕੀ ਅਤੇ ਇਕ 13 ਸਾਲਾ ਲੜਕਾ ਜ਼ਖਮੀ ਹੋ ਗਿਆ। ਉੱਥੇ ਹੀ, ਇਕ 10 ਸਾਲਾ ਬੱਚੇ ਦੀ ਉਥੇ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਗੋਲੀਬਾਰੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਅਜੇ ਤੱਕ ਕਿਸੇ ਸ਼ੱਕੀ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ।

ਫਰਗੂਸਨ ਨੇ ਦੱਸਿਆ ਕਿ ਪੀੜਤ ਲੋਕ ਨਿਊ ਆਰਲੀਅੰਸ ਦੇ ਸੱਤਵੇਂ ਵਾਰਡ ਵਿਚ ਇਕ ਸੜਕ ‘ਤੇ ਖੜ੍ਹੇ ਸਨ, ਜਦੋਂ ਕੁਝ ਲੋਕਾਂ ਨੇ ਉਨ੍ਹਾਂ’ ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਨੇ ਚਸ਼ਮਦੀਦ ਗਵਾਹਾਂ ਨੂੰ ਅੱਗੇ ਆਉਣ ਅਤੇ ਘਟਨਾ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here