ਅਮਰੀਕਾ ਦੀ ਸਖਤੀ, ਚੀਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ‘ਤੇ ਲਾਈ ਪਾਬੰਦੀ

0
203

ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਅਤੇ ਅਮਰੀਕਾ ਦੇ ਰਿਸ਼ਤਿਆਂ ਵਿਚ ਤਲਖੀ ਵਧਦੀ ਜਾ ਰਹੀ ਹੈ। ਅਮਰੀਕਾ ਨੇ ਚੀਨ ਦੇ ਖਿਲਾਫ ਹੁਣ ਇਕ ਹੋਰ ਅਹਿਮ ਕਦਮ ਚੁੱਕਿਆ ਹੈ। ਟਰੰਪ ਪ੍ਰਸ਼ਾਸਨ ਨੇ ਚੀਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਰੋਕ 16 ਜੂਨ ਤੋਂ ਲਾਗੂ ਹੋਵੇਗੀ। ਅਮਰੀਕਾ ਦੇ ਆਵਾਜਾਈ ਵਿਭਾਗ ਨੇ ਬੁੱਧਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਇਸ ਫੈਸਲੇ ਦੇ ਬਾਅਦ ਚੀਨ ਦੀਆਂ ਉਡਾਣਾਂ ਅਮਰੀਕਾ ਵਿਚ ਦਾਖਲ ਨਹੀਂ ਹੋ ਸਕਣਗੀਆਂ।

ਅਮਰੀਕਾ ਨੇ ਇਹ ਕਦਮ ਉਦੋਂ ਚੁੱਕਿਆ ਹੈ ਜਦ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਵਿਚਕਾਰ ਫਲਾਈਟਾਂ ਨੂੰ ਲੈ ਕੇ ਮੌਜੂਦਾ ਸਮਝੌਤੇ ਦਾ ਪਾਲਣ ਕਰਨ ਵਿਚ ਚੀਨ ਅਸਫਲ ਰਿਹਾ ਹੈ। ਅਮਰੀਕਾ ਵਿਚ ਕੋਰੋਨਾ ਕਾਰਨ ਮਚੀ ਤਬਾਹੀ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਬੰਧਾਂ ਵਿਚ ਕੁੜੱਤਣ ਆਈ ਹੈ। 

ਚੀਨ ਦੀਆਂ ਉਡਾਣਾਂ ‘ਤੇ ਇਹ ਪਾਬੰਦੀ 16 ਜੂਨ ਤੋਂ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਅਮਰੀਕਾ ਦੀ ਡੈਲਟਾ ਏਅਰਲਾਈਨਜ਼ ਅਤੇ ਯੁਨਾਇਟਡ ਏਅਰਲਾਈਨਜ਼ ਨੇ ਇਸ ਮਹੀਨੇ ਚੀਨ ਲਈ ਫਿਰ ਤੋਂ ਉਡਾਣਾਂ ਸ਼ੁਰੂ ਕਰਨ ਲਈ ਕਿਹਾ ਸੀ। ਇੱਥੇ ਤੱਕ ਕਿ ਚੀਨੀ ਏਅਰਲਾਈਨਜ਼ ਨੇ ਮਹਾਮਾਰੀ ਦੌਰਾਨ ਵੀ ਅਮਰੀਕਾ ਲਈ ਆਪਣੀਆਂ ਉਡਾਣਾਂ ਜਾਰੀ ਰੱਖੀਆਂ ਸਨ। 

LEAVE A REPLY

Please enter your comment!
Please enter your name here