ਅਮਰੀਕਾ ਤੋਂ ਯੋਗ ਸਿੱਖਣ ਆਈ ਜਨਾਨੀ ਨਾਲ ਜਬਰ ਜ਼ਿਨਾਹ, ਮਿਲ ਰਹੀਆਂ ਨੇ ਇਹ ਧਮਕੀਆਂ

0
316

ਉਤਰਾਖੰਡ ‘ਚ ਇਕ ਅਮਰੀਕੀ ਜਨਾਨੀ ਨੇ ਆਪਣੇ ਨਾਲ ਇਕ ਨੌਜਵਾਨ ਵਲੋਂ ਜਬਰ ਜ਼ਿਨਾਹ ਕੀਤੇ ਜਾਣ ਦਾ ਮਾਮਲਾ ਦਰਜ ਕਰਵਾਇਆ ਹੈ। ਮੁਨੀ ਕੀ ਰੇਤੀ ਥਾਣੇ ਦੇ ਇੰਚਾਰਜ ਇੰਸਪੈਕਟਰ ਰਾਮ ਕਿਸ਼ੋਰ ਸਕਲਾਨੀ ਨੇ ਦੱਸਿਆ ਕਿ 37 ਸਾਲਾ ਜਨਾਨੀ ਨੇ ਸ਼ਿਕਾਇਤ ‘ਚ ਕਿਹਾ ਹੈ ਕਿ ਤਪੋਵਨ ਵਾਸੀ ਅਭਿਨਵ ਰਾਏ ਨੇ ਉਸ ਨਾਲ ਕਈ ਵਾਰ ਜਬਰ ਜ਼ਿਨਾਹ ਕੀਤਾ। ਇਹੀ ਨਹੀਂ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਹਾਲੇ ਤੱਕ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਅਮਰੀਕੀ ਜਨਾਨੀ ਦਾ ਦੋਸ਼ ਹੈ ਕਿ ਅਭਿਨਵ ਨੇ ਉਸ ਨੂੰ ਕਈ ਵਾਰ ਆਪਣੇ ਫਲੈਟ ‘ਤੇ ਬੁਲਾ ਕੇ ਧੋਖੇ ਨਾਲ ਡਰੱਗ ਦਾ ਸੇਵਨ ਕਰਵਾ ਕੇ ਜਬਰ ਜ਼ਿਨਾਹ ਕੀਤਾ। ਪੀੜਤਾ ਯੋਗ ਸਿਖ ਰਹੀ ਹੈ ਅਤੇ ਯੋਗ ਦੇ ਬਹਾਨੇ ਹੀ ਦੋਵੇਂ ਇਕ-ਦੂਜੇ ਦੇ ਕਰੀਬ ਆਏ ਸਨ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਅਭਿਨਵ ਦੇ ਪਿਤਾ ਉਸ ‘ਤੇ ਕੇਸ ਵਾਪਸ ਲੈਣ ਲਈ ਦਬਾਅ ਪਾ ਰਹੇ ਹਨ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here