ਅਮਰੀਕਾ : ਟੈਕਸਾਸ ‘ਚ ਕੋਰੋਨਾ ਵਾਇਰਸ ਦੇ 8,258 ਨਵੇਂ ਮਾਮਲੇ ਹੋਏ ਦਰਜ

0
258

ਅਮਰੀਕਾ ਦੇ ਟੈਕਸਾਸ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ 8200 ਨਵੇਂ ਮਾਮਲੇ ਦਰਜ ਹੋਏ ਹਨ। ਸਥਾਨਕ ਵਿਭਾਗ ਨੇ ਦੱਸਿਆ ਕਿ ਸ਼ਨੀਵਾਰ ਨੂੰ ਜਦ ਦੇਸ਼ ਸੁਤੰਤਰਤਾ ਦਿਵਸ ਮਨਾ ਰਿਹਾ ਸੀ, ਉਸ ਦਿਨ ਟੈਕਸਾਸ ਵਿਚ ਕੋਵਿਡ-19 ਦੇ 8,258 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ 33 ਲੋਕਾਂ ਦੀ ਇਸ ਕਾਰਨ ਮੌਤ ਹੋ ਚੁੱਕੀ ਹੈ।ਟੈਕਸਾਸ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 1,91,790 ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ 2,608 ਲੋਕਾਂ ਨੇ ਇਸ ਕਾਰਨ ਜਾਨ ਗੁਆਈ ਹੈ। ਉੱਥੇ ਹੀ, 97,000 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1,12,67,309 ਹੋ ਗਈ ਹੈ ਤੇ ਇਸ ਕਾਰਨ 5,30,754 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਰਫ ਅਮਰੀਕਾ ਵਿਚ ਹੀ ਪੀੜਤਾਂ ਦੀ ਗਿਣਤੀ 28,39,436 ਹੋ ਗਈ ਹੈ ਤੇ ਇੱਥੇ ਕੁੱਲ 1,29,676 ਲੋਕ ਕੋਰੋਨਾ ਕਾਰਨ ਜਾਨ ਗੁਆ ਚੁੱਕੇ ਹਨ। 

LEAVE A REPLY

Please enter your comment!
Please enter your name here