ਅਮਰੀਕਾ ‘ਚ ਹਰ ਘੰਟੇ ਸਾਹਮਣੇ ਆ ਰਹੇ ਕੋਰੋਨਾਵਾਇਰਸ ਦੇ 2600 ਮਾਮਲੇ

0
1179

ਅਮਰੀਕਾ ਵਿਚ ਵੀਰਵਾਰ ਨੂੰ ਕੋਰੋਨਾਵਾਇਰਸ ਦੇ ਕੁਲ ਮਾਮਲਿਆਂ ਦੀ ਗਿਣਤੀ 40 ਲੱਖ ਪਹੁੰਚ ਗਈ ਹੈ। ਨਿਊਜ਼ ਏਜੰਸੀ ਰਾਇਟਰਸ ਮੁਤਾਬਕ ਅਮਰੀਕਾ ਵਿਚ ਮਹਾਮਾਰੀ ਦੀ ਬੁਰੀ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਥੇ ਹਰ ਘੰਟੇ ਕੋਰੋਨਾ ਦੇ 2600 ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਦੁਨੀਆ ਦੇ ਕਿਸੇ ਵੀ ਦੇਸ਼ ਵਿਚ ਕੋਰੋਨਾ ਲਾਗ ਫੈਲਣ ਦੀ ਦਰ ਇੰਨੀ ਤੇਜ਼ ਨਹੀਂ ਹੈ। ਅਮਰੀਕਾ ਵਿਚ ਕੋਰੋਨਾ ਲਾਗ ਦਾ ਪਹਿਲਾ ਮਾਮਲਾ 21 ਜਨਵਰੀ ਨੂੰ ਪਾਇਆ ਗਿਆ ਸੀ। ਲਾਗ ਦੇ 10 ਲੱਖ ਮਾਮਲੇ ਅਮਰੀਕਾ ਵਿਚ 98 ਦਿਨਾਂ ਵਿਚ ਸਾਹਮਣੇ ਆਏ ਸਨ। ਅਗਲੇ 43 ਦਿਨਾਂ ਵਿਚ ਦੇਸ਼ ਵਿਚ ਕੋਰੋਨਾ ਲਾਗ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 20 ਲੱਖ ਹੋ ਗਈ ਅਤੇ ਉਸ ਤੋਂ ਅਗਲੇ 27 ਦਿਨਾਂ ਵਿਚ ਇਹ ਅੰਕੜੇ ਵੱਧ ਕੇ 30 ਲੱਖ ਹੋ ਗਏ ਸਨ। ਪਰ ਲਾਗ ਦੇ ਹੋਰ 10 ਲੱਖ ਮਾਮਲੇ ਸਾਹਮਣੇ ਆਉਣ ਵਿਚ ਸਿਰਫ 16 ਦਿਨ ਲੱਗੇ ਜਿਸ ਦੇ ਨਾਲ ਹੀ ਅਮਰੀਕਾ ਵਿਚ ਕੋਰੋਨਾ ਪ੍ਰਭਾਵਿਤਾਂ ਦੀ ਕੁਲ ਗਿਣਤੀ 40 ਲੱਖ ਹੋ ਗਈ।ਨਿਊਜ਼ ਏਜੰਸੀ ਰਾਇਟਰਸ ਦਾ ਆਖਣਾ ਹੈ ਕਿ ਪਿਛਲੇ 16 ਦਿਨਾਂ ਵਿਚ ਅਮਰੀਕਾ ਵਿਚ ਹਰ ਮਿੰਟ ਵਿਚ 43 ਨਵੇਂ ਮਾਮਲੇ ਦਰਜ ਹੋਏ ਹਨ। ਟਰੰਪ ਪ੍ਰਸ਼ਾਸਨ, ਸੂਬਿਆਂ ਦੇ ਗਵਰਨਰ ਅਤੇ ਸ਼ਹਿਰਾਂ ਦੀ ਅਗਵਾਈ ਵਿਚ ਉਥੇ ਅਕਸਰ ਹੀ ਇਸ ਗੱਲ ਦੇ ਮਤਭੇਦ ਉਭਰਦੇ ਰਹੇ ਹਨ ਕਿ ਮਹਾਮਾਰੀ ਦਾ ਕਿਸ ਤਰ੍ਹਾਂ ਨਾਲ ਸਾਹਮਣਾ ਕੀਤਾ ਜਾਵੇ। ਇਨ੍ਹਾਂ ਕਾਰਨਾਂ ਨਾਲ ਨਿਯਮ ਬਣਾਉਣ ਨੂੰ ਲੈ ਕੇ ਉਨ੍ਹਾਂ ਨੂੰ ਲਾਗੂ ਕਰਨ ਤੱਕ ਦੇ ਮਾਮਲਿਆਂ ਵਿਚ ਦੁਵਿਧਾ ਦੀ ਸਥਿਤੀ ਦੇਖੀ ਗਈ ਭਾਂਵੇ ਉਹ ਜਨਤਕ ਥਾਂਵਾਂ ‘ਤੇ ਮਾਸਕ ਪਾਉਣ ਦਾ ਨਿਯਮ ਹੋਵੇ ਜਾਂ ਫਿਰ ਕਾਰੋਬਾਰ ਕਦੋਂ ਖੋਲ੍ਹੇ ਜਾਣ, ਇਹ ਸਵਾਲ ਹੋਵੇ। ਰਾਸ਼ਟਰਪਤੀ ਟਰੰਪ ਹਾਲ ਹੀ ਤੱਕ ਮਾਸਕ ਪਾਉਣ ਤੋਂ ਹਿਚਕਦੇ ਰਹੇ ਸਨ ਪਰ ਹਾਲ ਹੀ ਵਿਚ ਉਨ੍ਹਾਂ ਨੇ ਮਾਸਕ ਪਾਉਣ ਨੂੰ ਲੈ ਕੇ ਆਪਣੇ ਸੁਰ ਬਦਲੇ ਹਨ। ਇਸ ਹਫਤੇ ਉਨ੍ਹਾਂ ਨੇ ਅਮਰੀਕੀਆਂ ਤੋਂ ਮਾਸਕ ਪਾਉਣ ਦੀ ਅਪੀਲ ਕੀਤੀ ਅਤੇ ਉਹ ਖੁਦ ਵੀ ਮਾਸਕ ਪਾ ਕੇ ਜਨਤਾ ਸਾਹਮਣੇ ਆਏ। ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ 20 ਦੇਸ਼ਾਂ ਵਿਚ ਪ੍ਰਤੀ ਵਿਅਕਤੀ ਕੋਰੋਨਾ ਲਾਗ ਦੇ ਮਾਮਲੇ ਵਿਚ ਅਮਰੀਕਾ ਚਿੱਲੀ ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਅਮਰੀਕਾ ਵਿਚ 10 ਹਜ਼ਾਰ ਦੀ ਆਬਾਦੀ ‘ਤੇ 120 ਲੋਕ ਪ੍ਰਭਾਵਿਤ ਹਨ ਤਾਂ 4.4 ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ ਹੁਣ ਤੱਕ ਅਮਰੀਕਾ ਵਿਚ ਕੋਰੋਨਾ ਦੇ 4,125,130 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 146,550 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,944,490 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।

LEAVE A REPLY

Please enter your comment!
Please enter your name here