ਅਮਰੀਕਾ ‘ਚ ਵੱਡੇ ਪੱਧਰ ‘ਤੇ ਨਸ਼ੇ ਦੀ ਤਸਕਰੀ ਕਰਨ ਦੇ ਦੋਸ਼ ‘ਚ ਭਾਰਤੀ ਗ੍ਰਿਫਤਾਰ

0
109

ਕੈਨੇਡਾ ਤੋਂ ਅਮਰੀਕਾ ਵਿਚ ਕਰੀਬ 3,346 ਪੌਂਡ ਗਾਂਜੇ ਦੀ ਤਸਕਰੀ ਕਰਨ ਦੇ ਇਲਜ਼ਾਮ ਵਿਚ ਇਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗਾਂਜੇ ਦੀ ਕੀਮਤ ਲਗਭਗ 50 ਲੱਖ ਡਾਲਰ ਹੈ। ਅਮਰੀਕੀ ਅਟਾਰਨੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਗੁਰਪ੍ਰੀਤ ਸਿੰਘ (30) ਨੂੰ 1000 ਕਿੱਲੋਗ੍ਰਾਮ ਜਾਂ ਉਸ ਤੋਂ ਜ਼ਿਆਦਾ ਗਾਂਜੇ ਨੂੰ ਤਸਕਰੀ ਦੇ ਇਰਾਦੇ ਨਾਲ ਆਪਣੇ ਕੋਲ ਰੱਖਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ ਸਾਬਤ ਹੋਣ ‘ਤੇ ਉਸ ਨੂੰ ਘੱਟ ਤੋਂ ਘੱਟ 10 ਸਾਲ ਅਤੇ ਵੱਧ ਤੋਂ ਵੱਧ ਉਮਰਕੈਦ ਦੀ ਸਜ਼ਾ ਹੋ ਸਕਦੀ ਹੈ। ਸਿੰਘ ਕੈਨੇਡਾ ਦੇ ਪੀਸ ਬ੍ਰਿਜ ਤੋਂ ਅਮਰੀਕਾ ਵਿਚ ਨਿਆਗਰਾ ਫਾਲਸ ਵੱਲ ਇਕ ਟਰੱਕ ਚਲਾ ਕੇ ਲਿਆ ਰਿਹਾ ਸੀ, ਉਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ।

ਸੰਘੀ ਸ਼ਿਕਾਇਤ ਅਨੁਸਾਰ ਸਿੰਘ ਨੇ ਪੁੱਛਗਿਛ ਦੌਰਾਨ ਇਕ ਸੀ.ਬੀ.ਪੀ. ਅਧਿਕਾਰੀ ਨੂੰ ਦੱਸਿਆ ਕਿ ਉਹ ਪੀਟ ਮਾਸ (ਬਾਗਵਾਨੀ ਵਿਚ ਕੰਮ ਵਿਚ ਆਉਣ ਵਾਲਾ ਪਦਾਰਥ) ਦੀ ਅਪੂਰਤੀ ਆਰੇਂਜ, ਵਰਜੀਨੀਆ ਕਰਨ ਜਾ ਰਿਹਾ ਹੈ ਪਰ ਅਧਿਕਾਰੀ ਨੂੰ ਟਰੱਕ ਵਿਚ ਕੁੱਝ ਸ਼ੱਕੀ ਦਿਸਿਆ ਅਤੇ ਉਸ ਦੀ ਤਲਾਸ਼ੀ ਲਈ ਗਈ, ਜਿਸ ਵਿਚ ਕਰੀਬ 3,346.35 ਪੌਂਡ ਗਾਂਜਾ ਬਰਾਮਦ ਹੋਇਆ, ਜਿਸ ਦੀ ਕੀਮਤ ਕਰੀਬ 50,00,000 ਡਾਲਰ ਹੈ। ਅਮਰੀਕਾ ਵਿਚ ਗਾਂਜੇ ਦੀ ਤਸਕਰੀ ਦੇ ਦੋਸ਼ ਵਿਚ ਇਕ ਹਫ਼ਤੇ ਵਿਚ ਇਹ ਦੂਜੇ ਭਾਰਤੀ ਟਰੱਕ ਚਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here