ਅਮਰੀਕਾ ‘ਚ ਰੂਸੀ ਨਾਗਰਿਕ ਨੇ ਰਿਸ਼ਵਤਖੋਰੀ, ਵੀਜ਼ਾ ਧੋਖਾਧੜੀ ਦੇ ਦੋਸ਼ ਕੀਤੇ ਸਵੀਕਾਰ

0
218

 ਅਮਰੀਕਾ ਦੇ ਨੌਰਥ ਕੈਰੋਲੀਨਾ ਰਾਜ ਵਿਚ ਰਹਿ ਰਹੇ ਇਕ ਰੂਸੀ ਨਾਗਰਿਕ ਨੇ ਰਿਸ਼ਵਤ ਅਤੇ ਵੀਜ਼ਾ ਧੋਖਾਧੜੀ ਸਮੇਤ ਹੋਰ ਦੋਸ਼ਾਂ ਨੂੰ ਸਵੀਕਾਰ ਕੀਤਾ ਹੈ। ਅਧਿਕਾਰੀਆਂ ਨੇ ਉਸ ‘ਤੇ ਰੂਸੀ ਮਿਲਟਰੀ ਠੇਕੇਦਾਰ ਲਈ ਕੰਮ ਕਰਨ ਦੌਰਾਨ 15 ਕਰੋੜ ਡਾਲਰ ਦੀ ਰਿਸ਼ਵਤ ਦੇ ਲੈਣ-ਦੇਣ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ। ਲਿਯੋਨਿਡ ਟਿਫ (59) ਨੇ ਸ਼ੁੱਕਰਵਾਰ ਨੂੰ ਰਿਸ਼ਵਤਖੋਰੀ, ਵੀਜ਼ਾ ਧੋਖਾਧੜੀ ਅਤੇ ਟੈਕਸ ਰਿਟਰਨ ਵਿਚ ਝੂਠੇ ਬਿਆਨ ਦੇਣ ਦਾ ਦੋਸ਼ ਸਵੀਕਾਰ ਕੀਤਾ। ਉਸ ਦੀ ਸਾਬਕਾ ਪਤਨੀ ਤਾਤਿਯਾਨਾ (43) ਨੇ ਇਮੀਗ੍ਰੇਸ਼ਨ ਦੇ ਇਕ ਮਾਮਲੇ ਵਿਚ ਝੂਠਾ ਬਿਆਨ ਦੇਣ ਦਾ ਦੋਸ਼ ਸਵੀਕਾਰ ਕਰ ਲਿਆ। ਦੋਵੇਂ ਕਰੀਬ 60 ਲੱਖ ਡਾਲਰ ਦਾ ਜੁਰਮਾਨਾ ਦੇਣ ‘ਤੇ ਸਹਿਮਤ ਹੋ ਗਏ। ਟਿਕ ਨੇ ਹੋਮਲੈਂਡ ਸੁਰੱਖਿਆ ਵਿਭਾਗ ਦੇ ਇਕ ਕਰਮਚਾਰੀ ਨੂੰ 10,000 ਡਾਲਰ ਦੀ ਰਿਸ਼ਵਤ ਦੇਣ ਦੀ ਗੱਲ ਵੀ ਕਬੂਲ ਕੀਤੀ। ਉਸ ਨੇ 2018 ਵਿਚ ਉਕਤ ਕਰਮਚਾਰੀ ਨੂੰ ਇਕ ਸ਼ਖਸ ਦੀ ਹਵਾਲਗੀ ਕਰਨ ਦੇ ਬਦਲੇ ਵਿਚ ਰਿਸ਼ਵਤ ਦਿੱਤੀ ਸੀ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਸ ਵਿਅਕਤੀ ਦਾ ਤਤਾਨਿਯਾ ਨਾਲ ਪ੍ਰੇਮ ਸੰਬੰਧ ਚੱਲ ਰਿਹਾ ਹੈ। ਉਸ ਨੇ 2018 ਵਿਚ ਇਕ ਵੀਜ਼ਾ ਅਰਜ਼ੀ ਵਿਚ ਝੂਠਾ ਦਾਅਵਾ ਕਰਨ ਅਤੇ 2012 ਤੇ ਟੈਕਸ ਰਿਟਰਨ ਵਿਚ ਵਿਦੇਸ਼ ਤੋਂ ਮਿਲੇ ਵਿੱਤੀ ਲਾਭ ਦੇ ਬਾਰੇ ਵਿਚ ਗਲਤ ਜਾਣਕਾਰੀ ਦੇਣ ਦੀ ਵੀ ਗੱਲ ਸਵੀਕਾਰ ਕੀਤੀ। ਵਕੀਲਾਂ ਨੇ ਇਹ ਵੀ ਦੱਸਿਆ ਕਿ ਟਿਫ ਨੇ ਰੂਸੀ ਸੈਨਾ ਲਈ ਕੰਮ ਕਰਦੇ ਹੋਏ ਰਿਸ਼ਵਤ ਲੈਣ ਲਈ ਆਪਣੇ ਅਹੁਦੇ ਦੀ ਗਲਤ ਵਰਤੋਂ ਕੀਤੀ। ਵਕੀਲ ਟਿਫ ਲਈ 5 ਸਾਲ ਦੀ ਜੇਲ੍ਹ ਦੀ ਸਜ਼ਾ ਮੰਗਣ ‘ਤੇ ਰਾਜ਼ੀ ਹੋ ਗਏ। ਟਿਫ ਨੂੰ ਜੇਲ੍ਹ ਦੀ ਸਜ਼ਾ ਪੂਰੀ ਹੋਣ ਦੇ ਬਾਅਦ ਹਵਾਲਗੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

LEAVE A REPLY

Please enter your comment!
Please enter your name here