ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸੰਧੂ ਨੇ ਵ੍ਹਾਈਟ ਹਾਊਸ ’ਚ ਨੌਜਵਾਨ ਨੇਤਾਵਾਂ ਨਾਲ ਕੀਤੀ ਗੱਲਬਾਤ

0
126

ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸੰਧੂ ਨੇ ਵ੍ਹਾਈਟ ਹਾਊਸ ਵਿਚ ਨੌਜਵਾਨ ਨੇਤਾਵਾਂ ਨਾਲ ਵੀਰਵਾਰ ਨੂੰ ਮੁਲਾਕਾਤ ਕੀਤੀ ਅਤੇ ਕੂਟਨੀਤੀ ਦੀਆਂ ਮੁਸ਼ਕਲਾਂ ਅਤੇ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰਾਂ ਵਿਚਾਲੇ ਸਬੰਧਾਂ ’ਤੇ ਚਰਚਾ ਕੀਤੀ। ਸੰਧੂ ਨੇ ਟਵੀਟ ਕੀਤਾ ਕਿ ‘ਆਈਜਨਹਾਵਰ ਐਕਜੀਕਿਊਟਿਵ ਆਫਿਸ’ ਵਿਚ ਵ੍ਹਾਈਟ ਹਾਊਸ ਦੇ ਸਾਥੀਆਂ ਨਾਲ ‘ਗੱਲਬਾਤ ਚੰਗੀ ਰਹੀ’। ਇਹ ਦਫਤਰ ਵ੍ਹਾਈਟ ਹਾਊਸ ਕੰਪਲੈਕਸ ਵਿਚ ਹੀ ਸਥਿਤ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿਚ ਉਭਰਦੇ ਨੌਜਵਾਨ ਅਮਰੀਕੀ ਨੇਤਾਵਾਂ ਦੇ ਇਕ ਸਮੂਹ ਨਾਲ ਕੂਟਨੀਤੀ, ਭਾਰਤ-ਅਮਰੀਕਾ ਸਬੰਧਾਂ, ਖੇਤਰੀ ਵਿਕਾਸ, ਸਿਹਤ ਦੇਖਭਾਲ, ਊਰਜਾ ਅਤੇ ਵਾਤਾਵਰਣ ਅਤੇ ਸਿੱਖਿਆ ਸਬੰਧੀ ਕਈ ਵਿਸ਼ਿਆਂ ’ਤੇ ਗੱਲਬਾਤ ਹੋਈ। ਵ੍ਹਾਈਟ ਹਾਊਸ ਫੈਲੋਸ਼ਿਪ ਦੀ ਸ਼ੁਰੂਆਤ 1964 ਵਿਚ ਕੀਤੀ ਗਈ ਸੀ।
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਸੰਧੂ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੂੰ ਨੌਜਵਾਨ ਨੇਤਾਵਾਂ ਨਾਲ ਗੱਲਬਾਤ ਲਈ ਬੁਲਾਇਆ ਗਿਆ ਹੈ।

LEAVE A REPLY

Please enter your comment!
Please enter your name here