ਅਮਰੀਕਾ ‘ਚ ਕੋਰੋਨਾ ਵਾਇਰਸ ਦਾ ਕਹਿਰ ਬਰਕਰਾਰ, 24 ਘੰਟੇ ‘ਚ 52,000 ਨਵੇਂ ਮਾਮਲੇ

0
203

 ਅਮਰੀਕਾ ਵਿਚ ਜਾਨਲੇਵਾ ਮਹਾਮਾਰੀ ਕੋਰੋਨਾਵਾਇਰਸ ਦਾ ਭਿਆਨਕ ਕਹਿਰ ਜਾਰੀ ਹੈ। ਇਸ ਮਹਾਮਾਰੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅਮਰੀਕਾ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾਵਾਇਰਸ ਦੇ 52 ਹਜ਼ਾਰ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਹ ਇਕ ਦਿਨ ਵਿਚ ਮਿਲਣ ਵਾਲੇ ਪੀੜਤ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ ਹੈ। ਇੱਥੇ ਕੋਰੋਨਾ ਪੀੜਤਾਂ ਦਾ ਅੰਕੜਾ 27 ਲੱਖ ਦੇ ਪਾਰ  ਪਹੁੰਚ ਚੁੱਕਾ ਹੈ।ਅਮਰੀਕਾ ਦੇ ਟੈਕਸਾਸ, ਕੈਲੀਫੋਰਨੀਆ ਅਤੇ ਫਲੋਰੀਡਾ ਸਮੇਤ 14 ਸੂਬਿਆਂ ਵਿਚ ਕੋਰੋਨਾ ਦੇ ਮਾਮਲੇ ਜੂਨ ਮਹੀਨੇ ਵਿਚ ਦੁੱਗਣੇ ਹੋਏ ਹਨ। ਇਨਫੈਕਸ਼ਨ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਟੈਕਸਾਸ ਅਤੇ ਅਰੀਜ਼ੋਨਾ ਸੂਬੇ ਦੇ ਕੁਝ ਸ਼ਹਿਰਾਂ ਵਿਚ ਆਈ.ਸੀ.ਯੂ. ਵਿਚ ਬੈੱਡਾਂ ਦੀ ਕਮੀ ਹੋ ਗਈ ਹੈ। ਵਰਲਡ ਓ ਮੀਟਰ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਪੀੜਤਾਂ ਲੋਕਾਂ ਦੀ ਗਿਣਤੀ 2,779,953 ਹੋ ਚੁੱਕੀ ਹੈ ਜਦਕਿ ਇਹਨਾਂ ਵਿਚੋਂ 7 ਲੱਖ 29 ਹਜ਼ਾਰ ਲੋਕ ਸਿਹਤਮੰਦ ਵੀ ਹੋਏ ਹਨ। ਅਮਰੀਕਾ ਵਿਚ ਮਰਨ ਵਾਲਿਆਂ ਦੀ ਗਿਣਤੀ 130,798 ਹੋ ਗਈ ਹੈ।  ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਮੁਤਾਬਕ ਅਮਰੀਕਾ ਵਿਚ ਹੁਣ ਤੱਕ 3,28,27,359 ਲੋਕਾਂ ਦਾ ਟੈਸਟ ਕੀਤਾ ਜਾ ਚੁੱਕਾ ਹੈ। ਉੱਥੇ ਦੇਸ਼ ਵਿਚ ਛੂਤਕਾਰੀ ਰੋਗਾਂ ਦੇ ਸਭ ਤੋਂ ਵੱਡੇ ਮਾਹਰ ਡਾਕਟਰ ਐਨਥਨੀ ਫੌਸੀ ਨੇ ਕਿਹਾ ਹੈ ਕਿ ਮਹਾਮਾਰੀ ‘ਤੇ ਕੰਟਰੋਲ ਹੁੰਦਾ ਨਹੀਂ ਦਿਸ ਰਿਹਾ। ਇਨਫੈਕਸ਼ਨ ਦਾ ਖਤਰਾ ਪੂਰੇ ਦੇਸ਼ ਨੂੰ ਖਤਰੇ ਵਿਚ ਪਾ ਸਕਦਾ ਹੈ। ਉਹਨਾਂ ਨੇ ਆਉਣ ਵਾਲੇ ਦਿਨਾਂ ਵਿਚ ਰੋਜ਼ਾਨਾ ਇਕ ਲੱਖ ਮਰੀਜ਼ਾਂ ਦੇ ਪੀੜਤ ਹੋਣ ਦੀ ਚਿਤਾਵਨੀ ਵੀ ਦਿੱਤੀ। ਇੱਥੇ ਦੱਸ ਦਈਏ ਕਿ ਦੁਨੀਆ ਭਰ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 10,809,998 ਹੋ ਚੁੱਕਾ ਹੈ ਜਦਕਿ 6,032,381 ਲੋਕ ਠੀਕ ਵੀ ਹੋਏ ਹਨ। ਵਾਇਰਸ ਨਾਲ ਦੁਨੀਆ ਵਿਚ ਹੁਣ ਤੱਕ 519,050 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਗਿਆਨੀ ਦਿਨ-ਰਾਤ ਇਸ ਦੇ ਇਲਾਜ ਲਈ ਵੈਕਸੀਨ ਬਣਾਉਣ ਵਿਚ ਜੁਟੇ ਹੋਏ ਹਨ ਪਰ ਉਹਨਾਂ ਨੂੰ ਸਫਲਤਾ ਹਾਸਲ ਨਹੀਂ ਹੋਈ ਹੈ।

LEAVE A REPLY

Please enter your comment!
Please enter your name here