ਅਮਰੀਕਾ ਵਿਚ ਮਾਂ-ਬਾਪ ਸਣੇ ਉਨ੍ਹਾਂ ਦੇ 4 ਬੱਚਿਆਂ ਦੀਆਂ ਲਾਸ਼ਾਂ ਇਕ ਗੈਰੇਜ ‘ਚੋਂ ਬਰਾਮਦ ਹੋਈਆਂ ਹਨ। ਸੈਨ ਐਂਟੋਨੀਓ ਵਿਚ ਰਹਿਣ ਵਾਲੇ ਫੌਜੀ ਪਰਿਵਾਰ ਦੀਆਂ ਲਾਸ਼ਾਂ ਉਨ੍ਹਾਂ ਦੀ ਕਾਰ ਵਿਚੋਂ ਮਿਲੀਆਂ। ਪੁਲਸ ਮੁਤਾਬਕ ਜਦ ਉਹ ਉੱਥੇ ਪੁੱਜੇ ਤਾਂ ਇੱਥੇ ਜ਼ਹਿਰੀਲੀ ਗੈਸ ਕਾਰਬਨ ਮੋਨੋਆਕਸਾਈਡ ਫੈਲੀ ਹੋਈ ਸੀ।ਪੁਲਸ ਵਿਭਾਗ ਦੇ ਮੁਖੀ ਨੇ ਅਜੇ ਪਰਿਵਾਰ ਦੀ ਪਛਾਣ ਸਾਂਝੀ ਨਹੀਂ ਕੀਤੀ। ਉਨ੍ਹਾਂ ਨੇ ਇਹ ਹੀ ਦੱਸਿਆ ਕਿ 30 ਕੁ ਸਾਲਾ ਪਤੀ-ਪਤਨੀ ਤੇ ਉਨ੍ਹਾਂ ਦੇ 11 ਮਹੀਨਿਆਂ ਤੋਂ 4 ਸਾਲ ਦੇ ਬੱਚਿਆਂ ਦੀਆਂ ਲਾਸ਼ਾਂ ਮਿਲਆਂ ਹਨ। ਨੇੜੇ ਹੀ ਟੋਕਰੀ ਵਿਚ ਦੋ ਬਿੱਲੀਆਂ ਵੀ ਮਰੀਆਂ ਪਈਆਂ ਸਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਇਹ ਦੁਰਘਟਨਾ ਨਹੀਂ ਲੱਗ ਰਹੀ। ਇਸ ਬਾਰੇ ਵਧੇਰੇ ਕੁੱਝ ਕਿਹਾ ਨਹੀਂ ਜਾ ਸਕਦਾ ਪਰ ਇਹ ਖੁਦਕੁਸ਼ੀ ਹੀ ਲੱਗ ਰਹੀ ਹੈ। ਇਹ ਪਰਿਵਾਰ ਜਨਵਰੀ ਮਹੀਨੇ ਹੀ ਇੱਥੇ ਰਹਿਣ ਲਈ ਆਇਆ ਸੀ। ਪੁਲਸ ਨੂੰ ਵੀਰਵਾਰ ਸਵੇਰੇ 10.30 ਕੁ ਵਜੇ ਫੋਨ ‘ਤੇ ਮ੍ਰਿਤਕ ਵਿਅਕਤੀ ਦੇ ਮਾਲਕ ਨੇ ਫੋਨ ਕਰਕੇ ਦੱਸਿਆ ਕਿ ਉਹ ਉਨ੍ਹਾਂ ਦਾ ਫੋਨ ਨਹੀਂ ਚੁੱਕ ਰਿਹਾ ਤੇ ਕੋਈ ਜਾਣਕਾਰੀ ਵੀ ਨਹੀਂ ਦਿੱਤੀ।