‘ਅਮਰੀਕਾ ‘ਚ ਆ ਸਕਦੀ ਹੈ 1946 ਤੋਂ ਬਾਅਦ ਦੀ ਸਭ ਤੋਂ ਵੱਡੀ ਮੰਦੀ’

0
206

 ਵਪਾਰ ਅਰਥਸ਼ਾਸਤਰੀਆਂ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਅਮਰੀਕਾ ਨੂੰ ਇਸ ਸਾਲ, ਪਿਛਲੇ ਸੱਤ ਦਹਾਕਿਆਂ ਤੋਂ ਜ਼ਿਆਦਾ ਸਮੇਂ ‘ਚ ਸਭ ਤੋਂ ਭਿਆਨਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਨੇ ਇਹ ਖਦਸ਼ਾ ਵੀ ਜਤਾਇਆ ਕਿ ਕੋਰੋਨਾ ਵਾਇਰਸ ਮਹਾਮਾਰੀ ਵਾਪਸ ਆ ਸਕਦੀ ਹੈ, ਜੋ ਅਰਥਵਿਵਸਥਾ ਲਈ ਵੱਡਾ ਸੰਕਟ ਲਿਆਵੇਗੀ।

ਵਪਾਰਕ ਅਰਥਸ਼ਾਸਤਰ ਦੀ ਰਾਸ਼ਟਰੀ ਐਸੋਸੀਏਸ਼ਨ (ਐੱਨ. ਏ. ਬੀ. ਈ.) ਨੇ ਇਸ ਸੰਬੰਧ ‘ਚ ਕੀਤੇ ਗਏ ਸਰਵੇਖਣਾਂ ਦੇ ਨਤੀਜੇ ਸੋਮਵਾਰ ਨੂੰ ਜਾਰੀ ਕੀਤੇ। ਇਸ ‘ਚ ਖਦਸ਼ਾ ਜਤਾਇਆ ਗਿਆ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅਮਰੀਕਾ ਦੀ ਜੀ. ਡੀ. ਪੀ. 2020 ‘ਚ 5.9 ਫੀਸਦੀ ਘੱਟ ਜਾਏਗੀ। ਇਹ ਗਿਰਾਵਟ 1946 ਤੋਂ ਬਾਅਦ ਸਭ ਤੋਂ ਜ਼ਿਆਦਾ ਹੋਵੇਗੀ, ਜਦੋਂ ਦੂਜੇ ਵਿਸ਼ਵ ਯੁੱਧ ਦੇ ਮੱਦੇਨਜ਼ਰ ਅਮਰੀਕਾ ਦੀ ਜੀ. ਡੀ. ਪੀ. ‘ਚ 11.6 ਫੀਸਦੀ ਦੀ ਕਮੀ ਹੋਈ ਸੀ।
ਐੱਨ. ਏ. ਬੀ. ਈ. ਦੇ 48 ਵਿਸ਼ੇਸ਼ਕਾਂ ਦੇ ਦਲ ਨੇ ਅਨੁਮਾਨ ਜਤਾਇਆ ਹੈ ਕਿ ਜਨਵਰੀ-ਮਾਰਚ ਤਿਮਾਹੀ ‘ਚ ਅਮਰੀਕਾ ਦੀ ਜੀ. ਡੀ. ਪੀ. 5 ਫੀਸਦੀ ਘੱਟ ਜਾਵੇਗੀ, ਜਦੋਂ ਕਿ ਇਸ ਤੋਂ ਬਾਅਦ ਅਪ੍ਰੈਲ-ਜੂਨ ਤਿਮਾਹੀ ‘ਚ ਇਹ ਗਿਰਾਵਟ ਰਿਕਾਰਡ 33.5 ਫੀਸਦੀ ਹੋਵੇਗੀ। ਐੱਨ. ਏ. ਬੀ. ਈ. ਦੇ ਦਲ ਦਾ ਹਾਲਾਂਕਿ ਅਨੁਮਾਨ ਹੈ ਕਿ 2020 ਦੀ ਦੂਜੀ ਛਿਮਾਹੀ ‘ਚ ਵਿਕਾਸ ਦਰ ਬਿਹਤਰ ਰਹੇਗੀ ਅਤੇ ਇਸ ਦੇ ਜੁਲਾਈ-ਸਤੰਬਰ ਤਿਮਾਹੀ ‘ਚ 9.1 ਫੀਸਦੀ ਅਤੇ ਅਕਤੂਬਰ-ਨਵੰਬਰ ‘ਚ 6.8 ਫੀਸਦੀ ਰਹਿਣ ਦਾ ਅਨੁਮਾਨ ਹੈ। ਇਨ੍ਹਾਂ ਅਰਥਸ਼ਾਸਤਰੀਆਂ ਦਾ ਅਨੁਮਾਨ ਹੈ ਕਿ 2021 ‘ਚ ਅਮਰੀਕਾ ਦੀ ਵਿਕਾਸ ਦਰ 3.6 ਫੀਸਦੀ ਰਹੇਗੀ।

LEAVE A REPLY

Please enter your comment!
Please enter your name here