ਅਮਰੀਕਾ-ਚੀਨ ਦੇ ਰਿਸ਼ਤਿਆਂ ’ਚ 50 ਸਾਲ ਬਾਅਦ ਸਭ ਤੋਂ ਵੱਡਾ ਬਦਲਾਅ

0
139

-ਅਮਰੀਕੀ ਵਿਦੇਸ਼ ਵਿਭਾਗ ਨੇ ਚੀਨ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਹ ਅਮਰੀਕਾ ’ਚ ਵੱਡੇ ਪੈਮਾਨੇ ’ਤੇ ਨਾਜਾਇਜ਼ ਜਾਸੂਸੀ ਅਤੇ ਪ੍ਰਭਾਵ ਬਣਾਉਣ ਦੇ ਕੰਮ ’ਚ ਸਾਲਾਂ ਤੋਂ ਲੱਗਾ ਹੋਇਆ ਹੈ। ਇਸ ਬਾਰੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਇਹ ਸਿਰਫ ਅਮਰੀਕੀ ਬੌਧਿਕ ਜਾਇਦਾਦ ਦੀ ਚੋਰੀ ਨਹੀਂ ਹੈ, ਇਹ ਯੂਰਪੀ ਬੌਧਿਕ ਜਾਇਦਾਦ ਦੀ ਵੀ ਚੋਰੀ ਹੈ। ਚੀਨੀ ਕਮਿਊਨਿਸਟ ਪਾਰਟੀ ਵਲੋਂ ਕੀਤੀ ਗਈ ਇਸ ਚੋਰੀ ਦੇ ਕਾਰਣ ਹਜ਼ਾਰਾਂ-ਲੱਖਾਂ ਨੌਕਰੀਆਂ ਖਤਮ ਹੋ ਗਈਆਂ ਅਤੇ ਪੂਰੇ ਯੂਰਪ ਤੇ ਅਮਰੀਕਾ ’ਚ ਸਖ਼ਤ ਮਿਹਨਤ ਕਰਨ ਵਾਲੇ ਲੋਕਾਂ ਲਈ ਚੰਗਾ ਰੁਜ਼ਗਾਰ ਚੋਰੀ ਹੋ ਗਿਆ ਹੈ।

ਪੋਂਪੀਓ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਸਪਸ਼ਟ ਉਮੀਦਾਂ ਕਰ ਰਹੇ ਹਾਂ ਕਿ ਚੀਨੀ ਕਮਿਊਨਿਸਟ ਪਾਰਟੀ ਕਿਸ ਤਰ੍ਹਾਂ ਦਾ ਵਿਵਹਾਰ ਕਰਨ ਜਾ ਰਹੀ ਹੈ। ਅਸੀਂ ਚੀਨ ਦੇ ਖਿਲਾਫ ਅਜਿਹੇ ਕਦਮ ਚੁੱਕਣ ਜਾ ਰਹੇ ਹਾਂ ਜੋ ਅਮਰੀਕੀ ਲੋਕਾਂ ਅਤੇ ਸਾਡੀ ਅਰਥਵਿਵਸਥਾ ਦੀ ਰੱਖਿਆ ਕਰਦੇ ਹਨ।

ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਕੁਝ ਸੀਨੀਅਰ ਅਧਿਕਾਰੀਆਂ ਨੂੰ ਹੁਣ ਲਗਦਾ ਹੈ ਕਿ ਚੀਨ ਨੇ ਅਮਰੀਕਾ ਦੀ ਸ਼ਰੀਫੀ ਦਾ ਗਲਤ ਫਾਇਦਾ ਉਠਾਇਆ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਚੀਨ ਅਮਰੀਕਾ ਨੂੰ ਨੁਕਸਾਨ ਪਹੁੰਚਾਕੇ ਗਲੋਬਲ ਨੇਤਾ ਦੀ ਉਸਦੇ ਕਿਰਦਾਰ ਨੂੰ ਖਤਮ ਕਰਨਾ ਚਾਹੁੰਦਾ ਹੈ।

ਅਮਰੀਕਾ-ਚੀਨ ਦੇ ਰਿਸ਼ਤਿਆਂ ’ਚ 50 ਸਾਲ ਬਾਅਦ ਸਭ ਤੋਂ ਵੱਡਾ ਬਦਲਾਅ

ਅਮਰੀਕਾ ਅਤੇ ਚੀਨ ਦਰਮਿਆਨ ਰਿਸ਼ਤਿਆਂ ਦੀ ਸ਼ੁਰੂਆਤ 1970 ’ਚ ਪਾਕਿਸਤਾਨ ਰਾਹੀਂ ਸ਼ੁਰੂ ਹੋਈ। ਇਸਨੂੰ ‘ਪਿੰਗਪਾਂਗ ਡਿਪਲੋਮੈਸੀ’ ਵੀ ਕਿਹਾ ਜਾਂਦਾ ਹੈ। ਇਸ ਵਿਚ ਅਮਰੀਕਾ ਦੀ ਟੇਬਲ ਟੇਨਿਸ ਟੀਮ ਚੀਨ ਗਈ ਸੀ। ਇਸ ਤੋਂ ਬਾਅਦ 1972 ’ਚ ਰਾਸ਼ਟਰਪਤੀ ਨਿਕਸਨ ਚੀਨ ਦੀ 8 ਦਿਨਾਂ ਦੀ ਯਾਤਰਾ ’ਤੇ ਗਏ। ਇਸਦੇ 7 ਸਾਲਾਂ ਬਾਅਦ ਦੋਨਾਂ ਦੇਸ਼ਾਂ ਵਿਚਾਲੇ ਪੂਰੀ ਤਰ੍ਹਾਂ ਨਾਲ ਕੂਟਨੀਤਕ ਸਬੰਧ ਸਥਾਪਤ ਹੋ ਗਏ। ਅਮਰੀਕੀ ਡੈਮੋਕ੍ਰੇਟਿਕ ਰਾਸ਼ਟਰਪਤੀ ਜਿਮੀ ਕਾਰਟਰ ਨੇ 636 ਬਿਲੀਅਨ ਅਮਰੀਕੀ ਡਾਲਰ ਦਾ ਵਪਾਰਕ ਸਮਝੌਤਾ ਚੀਨ ਨਾਲ ਕੀਤਾ। ਇਹ ਪੂਰੀ ਤਰ੍ਹਾਂ ਨਾਲ ਚੀਨ ਦੇ ਪੱਖ ’ਚ ਝੁਕਿਆ ਹੋਇਆ ਸੀ, ਪਰ 1970 ਤੋਂ ਲੈਕੇ ਸਾਲ 2020 ਤਕ 50 ਸਾਲ ਬਾਅਦ ਅਮਰੀਕਾ-ਚੀਨ ਦੇ ਰਿਸ਼ਤਿਆਂ ’ਚ ਸਭ ਤੋਂ ਵੱਡਾ ਬਦਲਾਅ ਆਇਆ ਹੈ। ਚੀਨ ਪ੍ਰਤੀ ਅਮਰੀਕਾ ਦੀ ਨੀਤੀ ਹੁਣ ਬਦਲ ਗਈ ਹੈ।

ਰਿਸ਼ਤਿਆਂ ’ਚ ਆਏਗੀ ਆਧਾਰਭੂਤ ਤਬਦੀਲੀ

ਖੋਜਕਾਰਾਂ ਨੂੰ ਲੈ ਕੇ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਆਏ ਇਕ ਹੋਰ ਠਹਿਰਾਅ ਨਾਲ ਇਹ ਗੱਲ ਸਾਫ ਹੋ ਗਈ ਹੈ ਕਿ ਅਮਰੀਕਾ ਚੀਨ ਨਾਲ ਆਪਣੇ ਰਿਸ਼ਤਿਆਂ ਨੂੰ ਬੁਨੀਆਦੀ ਰੂਪ ਨਾਲ ਬਦਲਣ ’ਤੇ ਵਿਚਾਰ ਕਰ ਰਿਹਾ ਹੈ। ਵੀਰਵਾਰ ਸ਼ਾਮ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕੈਲੇਫੋਰਨੀਆ ਦੀ ਨਿਕਸਨ ਲਾਇਬ੍ਰੇਰੀ ’ਚ ਇਸ ’ਤੇ ਆਪਣੀ ਸਲਾਹ ਦਿੱਤੀ। ਇਹ ਲਾਇਬ੍ਰੇਰੀ ਅਮਰੀਕਾ ਦੇ ਉਸ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਨਾਂ ’ਤੇ ਹੈ ਜਿਨ੍ਹਾਂ ਨੇ ਲੱਗਭਗ 50 ਸਾਲ ਪਹਿਲਾਂ ਚੀਨ ਨਾਲ ਅਮਰੀਕੀ ਕੂਟਨੀਤੀ ਸਬੰਧ ਬਣਾਉਣ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਪਹਿਲਾਂ ਲਗਭਗ 4 ਦਹਾਕਿਆਂ ਤਕ ਦੋਨੋਂ ਦੇਸ਼ਾਂ ਵਿਚਾਲੇ ਸਬੰਧ ਨਹੀਂ ਸਨ।

LEAVE A REPLY

Please enter your comment!
Please enter your name here