ਅਮਰੀਕਾ ਕੋਵਿਡ-19 ਖਿਲਾਫ ‘ਬਹੁਤ ਚੰਗਾ’ ਕਰ ਰਿਹੈ, ਭਾਰਤ ’ਚ ‘ਜ਼ਬਰਦਸਤ ਸਮੱਸਿਆ’ ਹੈ : ਟਰੰਪ

0
212

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਵੱਡੇ ਦੇਸ਼ਾਂ ਦੀ ਤੁਲਨਾ ’ਚ ਅਮਰੀਕਾ ਕੋਵਿਡ-19 ਸੰਸਾਰਿਕ ਮਹਾਮਾਰੀ ਖਿਲਾਫ ‘ਬਹੁਤ ਚੰਗਾ’ ਕਰ ਰਿਹਾ ਹੈ ਜਦੋਂ ਕਿ ਭਾਰਤ ਇਸ ਬੀਮਾਰੀ ਨਾਲ ਲੜਨ ’ਚ ‘ਜ਼ਬਰਦਸਤ ਸਮੱਸਿਆ’ ਦਾ ਸਾਹਮਣਾ ਕਰ ਰਿਹਾ ਹੈ ਅਤੇ ਚੀਨ ’ਚ ਵੀ ਇਨਫੈਕਸ਼ਨ ਦੇ ਮਾਮਲਿਆਂ ’ਚ ‘ਜਬਰਦਸਤ ਉਛਾਲ’ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ’ਚ ਇਕ ਦਿਨ ’ਚ 52,050 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਇਨਫੈਕਸ਼ਨ ਦੇ 36 ਨਵੇਂ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਜੋ ਇਕ ਦਿਨ ਪਹਿਲਾਂ ਦੇ 43 ਮਾਮਲਿਆਂ ਦੀ ਤੁਲਨਾ ’ਚ ਘੱਟ ਸਨ।

ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਚੰਗਾ ਕਰ ਰਹੇ ਹਾਂ। ਮੇਰੇ ਵਿਚਾਰ ’ਚ ਅਸੀਂ ਕਿਸੇ ਵੀ ਰਾਸ਼ਟਰ ਜਿੰਨਾ ਚੰਗਾ ਕੀਤਾ ਹੈ। ਜੇ ਤੁਸੀਂ ਸੱਚਮੁੱਚ ਦੇਖੋ ਕਿ ਕੀ ਕੁਝ ਚੱਲ ਰਿਹਾ ਹੈ, ਖਾਸ ਕਰ ਕੇ ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਅਤੇ ਉਨ੍ਹਾਂ ਦੇਸ਼ਾਂ ਦੇ ਸਬੰਧ ’ਚ, ਜਿਨ੍ਹਾਂ ਬਾਰੇ ਗੱਲ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੇ ਇਸ ਨੂੰ ਕੰਟਰੋਲ ਕਰ ਲਿਆ ਹੈ।

ਉਨ੍ਹਾਂ ਨੇ ਕਿਹਾ ਕਿ ਵੱਡੇ ਦੇਸ਼ਾਂ ਦੀ ਤੁਲਨਾ ’ਚ ਅਮਰੀਕਾ ਕੋਰੋਨਾ ਵਾਇਰਸ ਖਿਲਾਫ ਲੜਾਈ ’ਚ ਬਹੁਤ ਚੰਗਾ ਕਰ ਰਿਹਾ ਹੈ। ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਇਹ ਨਾ ਭੁੱਲੋ ਕਿ ਅਸੀਂ ਭਾਰਤ ਅਤੇ ਚੀਨ ਤੋਂ ਇਲਾਵਾ ਕਈ ਦੇਸ਼ਾਂ ਤੋਂ ਬਹੁਤ ਵੱਡੇ ਹਨ। ਚੀਨ ’ਚ ਵੱਡੇ ਪੈਮਾਨੇ ’ਤੇ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਹਨ। ਭਾਰਤ ’ਚ ਜਬਰਦਸਤ ਸਮੱਸਿਆ ਹੈ। ਅਸੀਂ ਛੇ ਕਰੋੜ ਲੋਕਾਂ ਦੀ ਜਾਂਚ ਕੀਤੀ ਹੈ-ਕਈ ਮਾਮਲਿਆਂ ’ਚ ਯਾਨੀ ਲਗਭਗ 50 ਫੀਸਦੀ ਮਾਮਲਿਆਂ ਦੀ ਤੁਰੰਤ ਜਾਂਚ ਕੀਤੀ ਹੈ। ਯਾਨੀ ਪੰਜ ਤੋਂ 15-20 ਮਿੰਟ ’ਚ ਹੋਣ ਵਾਲੀ ਜਾਂਚ, ਜਿਥੇ ਤੁਹਾਨੂੰ ਤੁਰੰਤ ਨਤੀਜੇ ਮਿਲ ਜਾਂਦੇ ਹਨ। ਕਿਸੇ ਕੋਲ ਅਜਿਹੀ ਜਾਂਚ ਕਿੱਟ ਨਹੀਂ ਹੈ ਅਤੇ ਮੇਰੇ ਵਿਚਾਰ ’ਚ ਅਸੀਂ ਬਹੁਤ ਬਿਹਤਰ ਕਰ ਰਹੇ ਹਾਂ।

LEAVE A REPLY

Please enter your comment!
Please enter your name here