ਇਕੱਠੇ ਓਰੇਗਨ ਵਿਚ ਪ੍ਰਸ਼ਾਂਤ ਉਤਰੀ ਪੱਤਮੀ ਲੂ ਕਾਰਨ ਘੱਟ ਤੋਂ ਘੱਟ 95 ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਦੇ ਡੈਮੋਕ੍ਰੇਟਿਕ ਗਵਰਨਰ ਕੇਟ ਬਰਾਊਨ ਨੇ ਐਤਵਾਰ ਨੂੰ ਸੀ.ਬੀ.ਐਸ. ਦੇ ‘ਫੇਸ ਦਿ ਨੇਸ਼ਨ’ ਪ੍ਰੋਗਰਾਮ ਵਿਚ ਕਿਹਾ, ‘ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਬਾਅਦ ਅਸੀਂ ਹਮੇਸ਼ਾ ਸਮੀਖਿਆ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਅਗਲੀ ਵਾਰ ਕੀ ਕਰ ਸਕਦੇ ਹਾਂ।’ਮੰਨਿਆ ਜਾ ਰਿਹਾ ਹੈ ਕਿ ਪਿਛਲੇ ਇਕ ਹਫ਼ਤੇ ਵਿਚ ਅਮਰੀਕਾ ਦੇ ਉਤਰੀ-ਪੱਛਮੀ ਹਿੱਸੇ ਅਤੇ ਦੱਖਣੀ-ਪੱਛਮੀ ਕੈਨੇਡਾ ਵਿਚ ਲੂਹ ਨਾਲ ਸੈਂਕੜੇ ਲੋਕਾਂ ਦੀ ਮੌਤ ਹੋਈ ਹੈ। ਪੋਰਟਲੈਂਡ ਵਿਚ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਅਤੇ ਸੀਏਟਲ ਵਿਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਛੂਹ ਚੁੱਕਾ ਹੈ। ਉਥੇ ਹੀ ਕੈਨੇਡਾ ‘ਚ 25 ਜੂਨ ਤੋਂ 1 ਜੁਲਾਈ ਤੱਕ 719 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ।