ਅਫਗਾਨਿਸਤਾਨ : ਫੌਜ ਦੀ ਕਾਰਵਾਈ ‘ਚ 13 ਅੱਤਵਾਦੀ ਢੇਰ

0
364

ਅਫਗਾਨਿਸਤਾਨ ਦੇ ਕੰਧਾਰ ਅਤੇ ਹੇਲਮੰਡ ਸੂਬੇ ਵਿਚ ਫੌਜ ਦੀ ਕਾਰਵਾਈ ਵਿਚ 13 ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ। ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਮੰਤਰਾਲੇ ਵਲੋਂ ਜਾਰੀ ਬਿਆਨ ਮੁਤਾਬਕ ਕੰਧਾਰ ਸੂਬੇ ਦੇ ਮੈਵਾਂਡ ਜ਼ਿਲ੍ਹੇ ਵਿਚ ਸੋਮਵਾਰ ਦੀ ਰਾਤ ਫ਼ੌਜ ਨਾਲ ਝੜਪ ਵਿਚ 9 ਅੱਤਵਾਦੀ ਮਾਰੇ ਗਏ। ਇਸੇ ਸ਼ਾਮ ਹੇਲਮੰਡ ਸੂਬੇ ਦੇ ਮਾਰਜਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਦੇ ਗਸ਼ਤੀ ਦਲ ਨਾਲ ਝੜਪ ਵਿਚ ਚਾਰ ਅੱਤਵਾਦੀਆਂ ਦੀ ਮੌਤ ਹੋ ਗਈ। ਬਿਆਨ ਮੁਤਾਬਕ ਸੁਰੱਖਿਆ ਫੌਜ ਨੇ ਕਾਫੀ ਮਾਤਰਾ ਵਿਚ ਹਥਿਆਰ, ਧਮਾਕਾਖੇਜ਼ ਪਦਾਰਥ ਅਤੇ ਹੋਰ ਵਸਤਾਂ ਬਰਾਮਦ ਕੀਤੀਆਂ ਹਨ।

LEAVE A REPLY

Please enter your comment!
Please enter your name here