ਜਿਸ ਤਰਾਂ ਸੋਸ਼ਲ ਮੀਡੀਆ ’ਤੇ ਵੀਡੀਉ ਪਾਉਣ ਦੀ ਅਜਾਦੀ ਹੈ। ਬਹੁਤੇ ਲੋਕਾਂ ਨੂੰ ਇਹ ਭੁਲੇਖਾ ਹੈ। ਉਹ ਬਿਨਾ ਸੋਚੇ ਸਮਝੇ ਅਪਨੀਆਂ ਵੀਡੀਉ ਅਪਲੋਡ ਕਰ ਦਿੰਦੇ ਹਨ। ਜਿਸ ਦਾ ਉਹਨਾਂ ਦੇ ਕਿਰਦਾਰ ਤੇ ਧੱਬਾ ਲੱਗ ਸਕਦਾ ਹੈ। ਕਿਉਂਕਿ ਉਹ ਸਮਝਦੇ ਹਨ। ਸਾਨੂੰ ਹਰ ਕੰਮ ਕਰਨ ਦੀ ਅਜਾਦੀ ਹੈ। ਪਰ ਇਹ ਕੋਈ ਅਜਾਦੀ ਨਹੀਂ, ਸਗੋਂ ਸਮਾਰਟ ਫੋਨ ਦੀ ਕੱਲੀ-ਕੱਲੀ ਹਰਕਤ ਤੁਹਾਡੇ ਵੱਲੋਂ ਕੀਤੀਆਂ ਹਰਕਤਾਂ ਦੀ ਇੱਕ ਫਾਈਲ ਹੈ। ਜਿਹੜੀ ਤੁਹਾਡੀ ਅਕਲ ਦਾ ਪਰਦਾਫਾਸ਼ ਕਿਸੇ ਵੇਲੇ ਵੀ ਕਰ ਸਕਦੀ ਹੈ। ਸਾਡੇ ਪੰਜਾਬੀ ਲੋਕ ਜਿਸ ਤਰਾਂ ਬਿਨਾ ਦਿਮਾਗ ਵਰਤੇ ਨੰਗੇਜ ਵੀਡੀਉ ਬਣਾਕੇ ਪਾ ਰਹੇ ਹਨ। ਜਾਂ ਫਿਰ ਕਿਸੇ ਦੁਆਰਾ ਬਣਾਈ ਵਾਇਰਲ ਕਰ ਰਹੇ ਹਨ। ਉਹਨਾਂ ਦੀਆਂ ਇਹ ਵੀਡੀਉ ਹੀ ਉਹਨਾਂ ਦੇ ਭਵਿੱਖ ਨੂੰ ਕਾਲੇ ਪਾਣੀ ਵਿੱਚ ਧਕੇਲ ਦੇਣ ਗੀਆਂ। ਸਿਆਣੇ ਕਹਿੰਦੇ ਹਨ ਜਿਹੜੇ ਗੱਲ ਦੀ ਪੁਰੀ ਜਾਣਕਾਰੀ ਨਾ ਹੋਵੇ, ਉਹ ਗੱਲ ਕਦੇ ਕਰਨੀ ਨਹੀਂ ਚਾਹੀਦੀ। ਅੱਜ ਕੱਲ੍ਹ ਮੀਡੀਆ ਉੱਤੇ ਗੁਰੂ ਘਰਾਂ ਵਿੱਚ ਸੇਵਾਦਾਰਾਂ ਤੇ ਕਮੇਟੀਆਂ ਚਲਾਉਣ ਵਾਲੇ ਮੈਂਬਰਾਂ ਦੀਆਂ ਵੀਡੀਉ ਬਹੁਤ ਵਾਇਰਲ ਹੋ ਰਹੀਆਂ ਹਨ। ਪੰਜਾਬ ਇੰਗਲੈਂਡ, ਕੈਨੇਡਾ, ਅਮਰੀਕਾ ਤੇ ਕਈ ਹੋਰ ਦੇਸ਼ਾਂ ਵਿੱਚੋਂ ਵੀਡੀਉ ਟਿਕ-ਟਾਕ ਤੇ ਦੇਖਣ ਨੂੰ ਮਿਲੀਆਂ। ਇਹ ਕੱਲੇ ਪੰਜਾਬੀਆਂ ਦੀਆਂ ਨਹੀਂ। ਹਰ ਧਰਮ ਜਾਤੀ ਦੇ ਲੋਕਾਂ ਦੀਆਂ ਹਨ। ਪਰ ਅਸੀਂ ਪੰਜਾਬੀ ਹਾਂ ਸਾਡਾ ਸੱਭਿਆਚਾਰ ਬਿਲਕੁਲ ਅਲੱਗ ਹੈ। ਇਸ ਕਰਕੇ ਸਾਨੂੰ ਇਹੋ ਜਿਹੀਆਂ ਵੀਡੀਉ ਦੇਖਕੇ ਸ਼ਰਮ ਮਹਿਸੂਸ ਹੁੰਦੀ ਹੈ। ਕਿਉਂਕਿ ਸਾਡੇ ਸੰਸਕਾਰਾਂ ਵਿੱਚ ਇਹਨਾਂ ਗੱਲਾਂ ਨੂੰ ਤਵੱਜੋਂ ਵੀ ਇੱਜਤ ਨਾਲ ਦਿੱਤੀ ਜਾਂਦੀ ਹੈ। ਜਿਵੇਂ ਉਸ ਸਿ੍ਰਸ਼ਟੀ ਰਚਣ ਵਾਲੇ ਨੇ ਤੁਹਾਡੇ ਗੁਪਤ ਅੰਗ ਖੁਦ ਹੀ ਉਹ ਜਗਾ ’ਤੇ ਲਾਏ ਹਨ। ਜਿੱਥੇ ਕੋਈ ਦੇਖ ਨਾ ਸਕੇ। ਭਾਵ ਉਸ ਨੇ ਮਰਿਆਦਾ ਰੱਖੀ ਹੋਈ ਹੈ। ਫਿਰ ਅਸੀਂ ਵੀਡੀਉ ਬਣਾਕੇ ਪਾਈਏ ਤਾਂ ਇਹਦੇ ਵਿੱਚ ਅਸੀਂ ਉਸ ਰੱਬ ਦੇ ਗੁਨਾਹ ਗਾਰ ਵੀ ਬਣਦੇ ਹਾਂ, ਤੇ ਅਪਨੀ ਅਕਲ ਵਾਰੇ ਵੀ ਲੋਕਾਂ ਨੂੰ ਜਾਗਰੂਕ ਕਰਵਾਉਂਦੇ ਹਾਂ। ਅਸੀਂ ਕਿੰਨੀ ਕੁ ਅਕਲ ਦੇ ਮਾਲਕ ਹਾਂ। ਇਸ ਤੋਂ ਸਾਫ ਪਤਾ ਚੱਲਦਾ ਹੈ। ਬੰਦੇ ਦੀ ਨੌਲਿਜ ਜੀਰੋ ਹੈ। ਜਿਹੜਾ ਕਿਸੇ ਦੇ ਕਹਿਣ ਤੇ ਜਾਂ ਆਪ ਹੀ ਇਹੋ ਜਿਹੀਆਂ ਹਰਕਤਾਂ ਕਰਦਾ ਹੈ। ਉਸ ਤੋਂ ਬਾਅਦ ਉਹ ਲੋਕ ਘਟੀਆ ਸੋਚ ਦੇ ਮਾਲਕ ਹਨ। ਜਿਹੜੇ ਇਹੋ ਜਿਹੀਆਂ ਵੀਡੀਉ ਨੂੰ ਰੋਕਣ ਦੀ ਵਜਾਏ ਇੱਕ ਦੂਜੇ ਨੂੰ ਦੇਖਣ ਲਈ ਭੇਜਦੇ ਹਨ। ਮੇਰੇ ਹਿਸਾਬ ਨਾਲ ਇਹ ਸਾਰਾ ਸਿਲਸਿਲਾ ਉਹੀ ਲੋਕ ਕਰਦੇ ਹਨ। ਜਿਹੜੇ ਕਦੇ ਸਕੂਲ ਦੇ ਪਿੱਛਿਉਂ ਦੀ ਬਲਦ ਲੈਕੇ ਨਹੀਂ ਲੰਘੇ। ਕਿਉਂਕਿ ਜਿਹੜਾ ਸਕੂਲ ਦੇ ਪਿੱਛਿਉਂ ਦੀ ਬਲਦ ਲੈਕੇ ਲੰਘਿਆ ਹੈ। ਉਹ ਵੀ ਇਹੋ ਜਿਹੀ ਹਰਕਤ ਨਹੀਂ ਕਰਦਾ। ਉਸ ਨੇ ਲੰਘਦੇ ਨੇ ਕਈ ਵਾਰ ਚੰਗੇ ਵਿਚਾਰ ਸੁਣੇ ਹੋਣਗੇ। ਇਸ ਨੂੰ ਰੋਕਿਆ ਕਿੱਦਾਂ ਜਾ ਸਕਦਾ ਹੈ। ਇਸ ਦਾ ਇੱਕੋ ਹੱਲ ਹੈ। ਜਦੋਂ ਵੀ ਕੋਈ ਇਹੋ ਜਿਹੀ ਵੀਡੀਉ ਪਾਉਂਦਾ ਹੈ। ਉਸ ਨੂੰ ਬਲੌਕ ਕਰ ਦਿਉ। ਕਿਸੇ ਨਾਲ ਸ਼ੇਅਰ ਨਾ ਕਰੋ। ਕਈ ਜਾਣ ਬੁੱਝਕੇ ਸਿੱਖੀ ਨੂੰ ਬਦਨਾਮ ਕਰਨ ਲਈ ਤੇ ਕਈ ਅਪਨੇ ਬਿੱਜਨਸ ਨੂੰ ਚਮਕਾਉਣ ਲਈ ਇਹ ਕੰਮ ਕਰਦੇ ਹਨ। ਇਹਦੇ ਨਾਲ ਹੁੰਦਾ ਕੁੱਝ ਨਹੀਂ, ਪਰ ਜਿਹੜੇ ਲੋਕਾਂ ਨੂੰ ਜਾਣਕਾਰੀ ਘੱਟ ਹੁੰਦੀ ਹੈ। ਉਹ ਇਸ ਦਾ ਨਾਜਾਇਜ ਫਾਇਦਾ ਚੁੱਕਦੇ ਹਨ। ਦੁਨੀਆਂ ਤੇ ਕੋਈ ਇੰਨਸਾਨ ਐਦਾਂ ਦਾ ਨਹੀਂ, ਜਿਸ ਨੇ ਕੋਈ ਐਦਾਂ ਦੀ ਹਰਕਤ ਨਾ ਕੀਤੀ ਹੋਵੇ। ਪਰ ਜਦੋਂ ਇਹੋ ਜਿਹੀਆਂ ਵੀਡੀਉ ਵਾਇਰਲ ਹੁੰਦੀਆਂ ਹਨ। ਚਸਕੇ ਲੈਣ ਲਈ ਜਾਂ ਕਿਸੇ ਨੂੰ ਬਦਨਾਮ ਕਰਨ ਲਈ ਬਲੈਕ ਮੇਲ ਸ਼ੁਰੂ ਕਰ ਦਿੰਦੇ ਹਨ। ਤੁਹਾਡੇ ਫੋਨਾਂ ਤੇ ਜਿਹੜੇ ਫੋਨ ਆਉਂਦੇ ਹਨ। ਉਹ ਜਾਣਕਾਰੀ ਤੋਂ ਬਾਹਰ ਦੇ ਹੋਣ ਤਾਂ ਚੱਕਣੇ ਬੰਦ ਕਰ ਦਿਉ। ਬਾਕੀ ਗਲਤ ਉਦੋਂ ਹੀ ਹੁੰਦਾ ਹੈ। ਜਦੋਂ ਤੁਹਾਡੀ ਖੁਦ ਦੀ ਮਿਲੀ ਭਗਤ ਹੋਵੇ। ਇਹ ਤਾਂ ਇੱਕ ਹੋਰ ਝੂਠ ਹੁੰਦਾ ਹੈ। ਮੇਰੀ ਕੋਈ ਗਲਤੀ ਨਹੀਂ। ਜਿਹੜੇ ਬੰਦੇ ਨੂੰ ਤੁਸੀ ਜਾਣਦੇ ਨਹੀਂ। ਉਸ ਅੱਗੇ ਅਪਨਾ ਸਾਰਾ ਕੁੱਝ ਨੰਗਾ ਕਰ ਦਿੱਤਾ। ਕੋਈ ਵੇਬਕੁਫੀ ਵਾਲੀ ਗੱਲ ਕਹੇ ਤਾਂ ਉਹਨਾਂ ਨੂੰ ਵੀ ਵੇਬਕੁਫ ਬਣਾਉਣ ਵਾਲੀ ਗੱਲ ਹੈ। ਜਿਹਨਾਂ ਨੂੰ ਉਹ ਦੱਸ ਰਿਹਾ ਹੁੰਦਾ ਹੈ। ਧਾਰਮਿਕ ਸੰਸਥਾਵਾਂ ਤੇ ਕੰਮ ਕਰਨ ਵਾਲਿਆਂ ਨੂੰ ਇਹ ਸਮਝਣਾ ਚਾਹੀਦਾ ਹੈ। ਜਦੋਂ ਤੁਸੀ ਇਸ ਤਰਾਂ ਦੀ ਕੋਈ ਗਲਤੀ ਕਰਦੇ ਹੋ। ਤੁਸੀ ਅਪਨਾ ਹੀ ਨਹੀਂ ਪੁਰੀ ਕੌਮ ਦਾ ਸਿਰ ਨੀਵਾਂ ਕਰਦੇ ਹੋ। ਤਹਾਨੂੰ ਅਪਨੇ ਰੁਤਬੇ ਦੀ ਪਹਿਚਾਣ ਹੋਣੀ ਚਾਹੀਦੀ ਹੈ। ਤੁਸੀ ਕੌਮ ਵਿੱਚ ਗੁਰੂ ਜੀ ਦੇ ਸੱਭ ਤੋਂ ਨੇੜੇ ਗਿਣੇ ਜਾਣ ਵਾਲੇ ਬੰਦੇ ਹੋ। ਇਸ ਕਰਕੇ ਮਰਿਆਦਾ ਦੀ ਤੁਹਾਡੇ ਵੱਲੋਂ ਉਲੰਘਣਾ ਹੋਵੇ। ਇਹ ਗੱਲ ਸੋਭਦੀ ਨਹੀਂ। ਕਦੇ ਵੀ ਅਪਨਾ ਕਿੱਤਾ ਮਜਬੂਰ ਹੋਕੇ ਨਾ ਚੁਣੋ। ਤੁਹਾਨੂੰ ਲੱਗਦਾ ਹੈ। ਮੈਂ ਇਹ ਕਿੱਤਾ ਮਜਬੂਰੀ ਵਿੱਚ ਸੁਰੂ ਕੀਤਾ ਸੀ। ਮੈਨੂੰ ਇਸ ਨਾਲ ਪਿਆਰ ਨਹੀਂ ਹੈ। ਬੇਸ਼ੱਕ ਛੱਡ ਦਿਉ। ਕਿਸੇ ਹੋਰ ਨੂੰ ਮੌਕਾ ਦਿਉ, ਕਿਉਂਕਿ ਜੇ ਤਹਾਨੂੰ ਅਪਨੀ ਡਿਉਟੀ ਨਾਲ ਪਿਆਰ ਨਹੀਂ ,ਤੇ ਅਜੂਲ ਫਜੂਲ ਵਿੱਚ ਅਪਨਾ ਸਮਾਂ ਬਰਬਾਦ ਕਰਦੇ ਹੋ, ਤਾਂ ਤੁਸੀ ਕੌਮ ਦਾ ਤੇ ਅਪਨਾ ਸਮਾਂ ਬਰਬਾਦ ਕਰ ਰਹੇ ਹੁੰਦੇ ਹੋ। ਬਾਕੀ ਵੈੱਸਟਅਨ ਮੁਲਕ ਵਿੱਚ ਇਹਨਾਂ ਗੱਲਾਂ ਦੀ ਕੋਈ ਕੀਮਤ ਨਹੀਂ। ਤੁਸੀ ਨੰਗੇ ਫਿਰਦੇ ਹੋ ਜਾਂ ਕੱਪੜਿਆਂ ਵਿੱਚ ਕਿਸੇ ਨੂੰ ਕਿਸੇ ਤੋਂ ਕੁੱਝ ਨਹੀਂ ਲੈਣਾ। ਉਹ ਇਸ ਕਰਕੇ ਕਿਉਂਕਿ ਇਹਨਾਂ ਨੂੰ ਛੇਵੀਂ ਕਲਾਸ ਤੋਂ ਸਕੂਲਾਂ ਵਿੱਚ ਬੱਚੇ ਦੀ ਪੈਦਾਇਸ ਵਾਰੇ ਦੱਸ ਦਿੱਤਾ ਜਾਂਦਾ ਹੈ। ਇਸ ਕਰਕੇ ਇਹ ਲੋਕ ਸੈਕਸ ਪ੍ਰਤੀ ਵਿਆਕੁਲ ਨਹੀਂ ਹੁੰਦੇ। ਸਾਡੇ ਲੋਕਾਂ ਨੇ ਬੱਚੇ ਵੀ ਪੈਦਾ ਕਰ ਲਏ ਹੁੰਦੇ ਹਨ। ਪਰ ਉਹਨਾਂ ਨੂੰ ਫਿਰ ਵੀ ਕੋਈ ਜਾਣਕਾਰੀ ਨਹੀਂ ਹੁੰਦੀ। ਇਹੀ ਵਜਾ ਹੈ ਅਸੀਂ ਲੋਕ ਇੱਕ ਦੂਜੇ ਨੂੰ ਗਲਤ ਨਜਰਾਂ ਨਾਲ ਤੱਕਦੇ ਰਹਿੰਦੇ ਹਾਂ। ਬਾਕੀ ਇਹੋ ਜਿਹੀਆਂ ਗੱਲਾਂ ਤੋਂ ਬਚਣ ਦੀ ਲੋੜ ਹੈ। ਇਸ ਕਰਕੇ ਅਪਨੇ ਆਪ ਨੂੰ ਤੇ ਕੌਮ ਨੂੰ ਉਹ ਬਿਪਤਾ ਵਿੱਚ ਨਾ ਪਾਵੋ। ਜਿੱਥੇ ਸ਼ਰਮ ਨਾਲ ਸਿਰ ਨੀਵਾਂ ਕਰਨਾ ਪਵੇ। ਇਹੋ ਜਿਹੀਆਂ ਵੀਡੀਉ ਤੁਹਾਡੇ ਕਰੈਕਟਰ ਤੇ ਪ੍ਰਸ਼ਨਚਿੰਨ ਲਾ ਸਕਦੀਆਂ ਹਨ। ਕਿਉਂਕਿ ਅੱਜ-ਕੱਲ ਬਾਹਰਲੇ ਮੁਲਕਾਂ ਵਿੱਚ ਤੁਹਾਡੇ ਫੋਨ ਦੀ ਐਕਟੀਵਿਟੀ ਦੇ ਅਧਾਰ ਤੇ ਤਹਾਨੂੰ ਪੇਪਰ ਮਿਲਦੇ ਹਨ। ਇਹ ਸਾਰਾ ਡਾਟਾ ਇਹਨਾਂ ਕੰਪਨੀਆਂ ਕੋਲੋਂ ਲੈ ਲੈੰਦੇ ਹਨ। ਇਸ ਕਰਕੇ ਇਹੋ ਜਿਹੀਆਂ ਕੌਝੀਆਂ ਹਰਕਤਾਂ ਤੋਂ ਬਚੋ।
-ਤਜਿੰਦਰ ਸਿੰਘ, ਮੁੱਖ ਸੰਪਾਦਕ