ਅਨੰਤਨਾਗ ਮੁਕਾਬਲੇ ‘ਚ CRPF ਜਵਾਨ, ਇਕ ਬੱਚੇ ਦਾ ਕਤਲ ਕਰਨ ਵਾਲਾ ਅੱਤਵਾਦੀ ਢੇਰ

0
230

 ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਸੀ.ਆਰ.ਪੀ.ਐੱਫ. ਦੇ ਇਕ ਜਵਾਨ ਅਤੇ 6 ਸਾਲਾ ਬੱਚੇ ਦਾ ਕਤਲ ਕਰਨ ਵਾਲੇ ਅੱਤਵਾਦੀ ਨੂੰ ਸੁਰੱਖਿਆ ਦਸਤਿਆਂ ਨੇ ਸ਼੍ਰੀਨਗਰ ਦੇ ਮਾਲਬਾਗ਼ ਇਲਾਕੇ ‘ਚ ਮੁਕਾਬਲੇ ‘ਚ ਮਾਰ ਸੁੱਟਿਆ। ਪੁਲਸ ਨੇ ਦੱਸਿਆ ਕਿ ਅੱਤਵਾਦੀ ਪਛਾਣ ਜੰਮੂ-ਕਸ਼ਮੀਰ ਇਸਲਾਮਿਕ ਸਟੇਟ ਨਾਲ ਸੰਬੰਧਤ ਜਾਹਿਦ ਡਾਸ ਦੇ ਤੌਰ ‘ਤੇ ਹੋਈ ਹੈ, ਜਿਸ ਨੇ 26 ਜੂਨ ਨੂੰ ਦੱਖਣੀ ਕਸ਼ਮੀਰ ਦੇ ਬਿਜਬਿਹਾਰਾ ‘ਚ ਸੀ.ਆਰ.ਪੀ.ਐੱਫ. ਦਲ ‘ਤੇ ਹਮਲਾ ਕੀਤਾ ਸੀ। ਕਸ਼ਮੀਰ ਪੁਲਸ ਜ਼ੋਨ ਦੇ ਟਵਿੱਟਰ ‘ਤੇ ਪੁਲਸ ਡਾਇਰੈਕਟਰ ਜਨਰਲ (ਕਸ਼ਮੀਰ) ਵਿਜੇ ਕੁਮਾਰ ਨੇ ਟਵੀਟ ਕੀਤਾ,”ਅਨੰਤਨਾਗ ਦੇ ਬਿਜਬਿਹਾਰਾ ‘ਚ ਜੰਮੂ-ਕਸ਼ਮੀਰ ਪੁਲਸ ਅਤੇ ਸੀ.ਆਰ.ਪੀ.ਐੱਫ. ਸਦੇ ਕਰਮੀ ਅਤੇ 6 ਸਾਲ ਦੇ ਬੱਚੇ ਦਾ ਕਤਲ ਕਰਨ ਵਾਲਾ ਅੱਤਵਾਦੀ ਜਾਹਿਦ ਡਾਸ ਵੀਰਵਾਰ ਨੂੰ ਮੁਕਾਬਲੇ ‘ਚ ਮਾਰਿਆ ਗਿਆ। ਜੰਮੂ-ਕਸ਼ਮੀਰ ਪੁਲਸ ਅਤੇ ਸੀ.ਆਰ.ਪੀ.ਐੱਫ. ਦੀ ਵੱਡੀ ਸਫ਼ਲਤਾ।”ਦੱਸਣਯੋਗ ਹੈ ਕਿ ਅਨੰਤਨਾਗ ਜ਼ਿਲ੍ਹੇ ਦੇ ਬਿਜਬਿਹਾਰਾ ਇਲਾਕੇ ‘ਚ ਪਾਦਸ਼ਾਹੀ ਬਾਗ਼ ਪੁਲ ਕੋਲ ਸੀ.ਆਰ.ਪੀ.ਐੱਫ. ਦੀ 90ਵੀਂ ਬਟਾਲੀਅਨ ਦੇ ਸੜਕ ਸੁਰੱਖਿਆ ਦਸਤੇ ‘ਤੇ ਅੱਤਵਾਦੀਆਂ ਨੇ ਹਮਲਾ ਕਰ ਕੇ ਸੀ.ਆਰ.ਪੀ.ਐੱਫ. ਦੇ ਜਵਾਨ ਅਤੇ ਇਕ 6 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਸੀ।ਕੁਮਾਰ ਨੇ ਮਾਮਲੇ ‘ਤੇ ਪੂਰੀ ਜਾਣਕਾਰੀ ਨਹੀਂ ਦਿੱਤੀ। ਉੱਥੇ ਹੀ ਪੁਲਸ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਵੀਰਵਾਰ ਰਾਤ ਮਾਲਬਾਗ਼ ਇਲਾਕੇ ‘ਚ ਘੇਰਾਬੰਦੀ ਕਰ ਕੇ ਤਲਾਸ਼ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਸੁਰੱਖਿਆ ਦਸਤਿਆਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਦਸਤੇ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਇਸ ‘ਚ ਇਕ ਅੱਤਵਾਦੀ ਮਾਰਿਆ ਗਿਆ ਅਤੇ ਸੀ.ਆਰ.ਪੀ.ਐੱਫ. ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ।

LEAVE A REPLY

Please enter your comment!
Please enter your name here