ਅਧਿਐਨ ‘ਚ ਖੁਲਾਸਾ: 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੋਰੋਨਾ ਫੈਲਣ ਦਾ ਖ਼ਤਰਾ ਸਭ ਤੋਂ ਜ਼ਿਆਦਾ

0
122

ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਬਹੁਤ ਜ਼ਿਆਦਾ ਹੈ। ਇਸ ਗੱਲ ਦਾ ਖ਼ੁਲਾਸਾ ਹਾਲ ਹੀ ਵਿਚ ਹੋਏ ਇਕ ਅਧਿਐਨ ਵਿਚ ਕੀਤਾ ਗਿਆ ਹੈ। ਅਧਿਐਨ ਮੁਤਾਬਕ ਬੱਚਿਆਂ ਵਿਚ ਕੋਰੋਨਾ ਦੇ ਜੈਨੇਟਿਕ ਪਦਾਰਥ 10 ਤੋਂ 100 ਗੁਣਾ ਜ਼ਿਆਦਾ ਹੁੰਦੇ ਹਨ। ਅਜਿਹੇ ਵਿਚ ਉਨ੍ਹਾਂ ਤੋਂ ਭਾਈਚਾਰਕ ਇਨਫੈਕਸ਼ਨ ਦਾ ਖ਼ਤਰਾ ਕਿਤੇ ਜ਼ਿਆਦਾ ਹੈ। ਵੱਡੇ ਬੱਚਿਆਂ ਜਾਂ ਬਾਲਕਾਂ ਦੇ ਮੁਕਾਬਲੇ ਇਹ ਛੋਟੇ ਬੱਚੇ ਕੋਰੋਨਾ ਦੇ ਵੱਡੇ ਵਾਹਕ ਹੋ ਸਕਦੇ ਹਨ। ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਜਰਨਲ ਜਾਮਾ ਪੈਡੀਏਟਰਿਕਸ ਵਿਚ ਇਹ ਅਧਿਐਨ ਪ੍ਰਕਾਸ਼ਿਤ ਕੀਤਾ ਗਿਆ ਹੈ।ਅਧਿਐਨ ਮੁਤਾਬਕ 5 ਸਾਲ ਤੋਂ ਛੋਟੇ ਬੱਚਿਆਂ ਦੇ ਨੱਕ ਵਿਚ ਨੌਜਵਾਨਾਂ ਅਤੇ ਬਾਲਗਾਂ ਦੀ ਤੁਲਣਾ ਵਿਚ ਕੋਰੋਨਾ ਵਾਇਰਸ ਦੇ ਜੈਨੇਟਿਕ ਪਦਾਰਥ 10 ਤੋਂ 100 ਗੁਣਾ ਜ਼ਿਆਦਾ ਹੁੰਦੇ ਹਨ। ਇਸ ਵਜ੍ਹਾ ਨਾਲ ਇਹ ਛੋਟੇ ਬੱਚੇ ਭਾਈਚਾਰਕ ਇਨਫੈਕਸ਼ਨ ਦਾ ਵੱਡਾ ਵਾਹਕ ਹੋ ਸਕਦੇ ਹਨ। ਇਸ ਅਧਿਐਨ ਲਈ 23 ਮਾਰਚ ਤੋਂ 27 ਅਪ੍ਰੈਲ ਵਿਚਾਲੇ ਅਮਰੀਕਾ ਦੇ ਸ਼ਿਕਾਗੋ ਵਿਚ ਉਨ੍ਹਾਂ 145 ਮਰੀਜ਼ਾਂ ਦੇ ਨੋਜਲ ਸਵੈਬ ਲਏ ਗਏ, ਜਿਨ੍ਹਾਂ ਵਿਚ ਇਕ ਹਫ਼ਤੇ ਤੋਂ ਕੋਰੋਨਾ ਦੇ ਲੱਛਣ ਸਨ। ਇਨ੍ਹਾਂ ਵਿਚ 5 ਸਾਲ ਤੋਂ ਘੱਟ ਉਮਰ ਦੇ 46 ਬੱਚੇ ਸਨ, ਉਥੇ ਹੀ 51 ਪ੍ਰਤੀਭਾਗੀਆਂ ਦੀ ਉਮਰ 5 ਤੋਂ 17 ਸਾਲ ਦਰਮਿਆਨ ਸੀ ਅਤੇ 48 ਲੋਕ 18 ਤੋਂ 65 ਸਾਲ ਦੀ ਉਮਰ ਦੇ ਸਨ।ਇਸ ਅਧਿਐਨ ਨੂੰ ਲੀਡ ਕਰਣ ਵਾਲੀ ਡਾ. ਟੇਲਰ ਹੀਲਡ ਸਰਜੈਂਟ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਦੀ ਸਾਹ ਨਲੀ ਵਿਚ ਕੋਰੋਨਾ ਵਾਇਰਸ 10 ਤੋਂ 100 ਗੁਣਾ ਤੱਕ ਜ਼ਿਆਦਾ ਸਨ ਅਤੇ ਇਹ ਪਹਿਲਾਂ ਤੋਂ ਸਿੱਧ ਹੈ ਕਿ ਜੈਨੇਟਿਕ ਪਦਾਰਥ ਜਿੰਨਾ ਜ਼ਿਆਦਾ ਹੋਵੇਗਾ ਇਨਫੈਕਸ਼ਨ ਓਨਾ ਹੀ ਜ਼ਿਆਦਾ ਫੈਲੇਗਾ। ਅਜਿਹੇ ਵਿਚ ਇਸ ਉਮਰ ਦੇ ਬੱਚਿਆਂ ਨੂੰ ਲੈ ਕੇ ਚੌਕਸ ਰਹਿਣਾ ਬੇਹੱਦ ਜ਼ਰੂਰੀ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਅਧਿਐਨ ਹੋਏ ਹਨ, ਜਿਸ ਵਿਚ ਇਹ ਦੇਖਿਆ ਗਿਆ ਹੈ ਕਿ ਛੋਟੇ ਬੱਚੇ ਕੋਰੋਨਾ ਵਾਇਰਸ ਦੇ ਵੱਡੇ ਵਾਹਕ ਹੋ ਸਕਦੇ ਹਨ।

LEAVE A REPLY

Please enter your comment!
Please enter your name here