ਅਦਾਲਤ ਨੇ ਟਰੰਪ ਦੀ ਭਤੀਜੀ ਦੀ ਕਿਤਾਬ ਦੇ ਪ੍ਰਕਾਸ਼ਨ ’ਤੇ ਲਗਾਈ ਰੋਕ

0
876

ਨਿਊਯਾਰਕ ਦੀ ਸੁਪਰੀਮ ਕੋਰਟ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਤੀਜੀ ਮੈਰੀ ਐੱਲ. ਟਰੰਪ ਦੀ ਪਰਿਵਾਰ ਬਾਰੇ ਖੁਲਾਸੇ ਕਰਨ ਵਾਲੀ ਕਿਤਾਬ ਦੇ ਪ੍ਰਕਾਸ਼ਨ ’ਤੇ ਅਸਥਾਈ ਰੂਪ ਨਾਲ ਰੋਕ ਲਗਾ ਦਿੱਤੀ ਹੈ।ਜੱਜ ਹਲ ਬੀ. ਗ੍ਰੀਨਵਾਲਡ ਨੇ ਮੰਗਲਵਾਰ ਨੂੰ ਇਕ ਆਦੇਸ਼ ਜਾਰੀ ਕਰਦੇ ਹੋਏ ਮੈਰੀ ਟਰੰਪ ਅਤੇ ਉਨ੍ਹਾਂ ਦੇ ਪ੍ਰਕਾਸ਼ਕ ਨੂੰ ਇਹ ਸਪੱਸ਼ਟ ਕਰਨ ਨੂੰ ਕਿਹਾ ਕਿ ਉਨ੍ਹਾਂ ਨੂੰ ਕਿਤਾਬ ‘ਟੂ ਮਚ ਐਂਡ ਨੈਵਰ ਇਨਫ : ਹਾਓ ਮਾਏ ਫੈਮਿਲੀ ਕ੍ਰਿਏਟਿਡ ਦਿ ਵਰਲਡ ਡੈਂਜਰਸ ਮੈਨ’ ਪ੍ਰਕਾਸ਼ਿਤ ਕਰਨ ਤੋਂ ਕਿਉਂ ਨਾ ਰੋਕਿਆ ਜਾਵੇ। ਮਾਮਲੇ ’ਤੇ ਅਗਲੀ ਸੁਣਵਾਈ ਹੁਣ 10 ਜੁਲਾਈ ਨੂੰ ਹੋਵੇਗੀ। ਕਿਤਾਬ ਨੂੰ 20 ਜੁਲਾਈ ਨੂੰ ਜਾਰੀ ਕੀਤਾ ਜਾਣਾ ਹੈ। 

LEAVE A REPLY

Please enter your comment!
Please enter your name here