ਫ਼ਿਲਮ ਇੰਡਸਟਰੀ ਦੇ ਮਹਾਨਾਇਕ ਅਦਾਕਾਰ ਅਮਿਤਾਭ ਬੱਚਨ ਅਤੇ ਉਨ੍ਹਾਂ ਨੂੰ ਬੇਟੇ ਅਭਿਸ਼ੇਕ ਬੱਚਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਬਿਗ ਬੀ ਨੇ ਖੁਦ ਟਵੀਟ ‘ਤੇ ਇਸ ਦੀ ਜਾਣਕਾਰੀ ਸ਼ਨੀਵਾਰ ਨੂੰ ਦਿੱਤੀ। ਇਸ ਤੋਂ ਬਾਅਦ ਖੇਡ ਜਗਤ ਦੇ ਕਈ ਖਿਡਾਰੀਆਂ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀਆਂ ਦੁਆਵਾਂ ਕੀਤੀਆਂ ਹਨ। ਇਸ ਸਬੰਧੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਟਵੀਟ ਕਰਦਿਆਂ ਲਿਖਿਆ ‘ਆਪਣਾ ਧਿਆਨ ਰੱਖਿਓ ਅਮਿਤ ਜੀ। ਤੁਹਾਡੇ ਜਲਦੀ ਠੀਕ ਹੋਣ ਲਈ ਮੈਂ ਅਰਦਾਸ ਕਰਦਾ ਹਾਂ’। ਯੁਵਰਾਜ ਸਿੰਘ ਨੇ ਲਿਖਿਆ ‘ਤੁਹਾਡੇ ਜਲਦ ਤੰਦਰੁਸਤ ਹੋਣ ਦੀ ਦੁਆ ਕਰਦਾ ਹਾਂ। ਪੂਰੇ ਦੇਸ਼ ਦੀਆਂ ਦੁਆਵਾਂ ਅਤੇ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ। ਤੁਸੀਂ ਹਮੇਸ਼ਾਂ ਇਕ ਫਾਈਟਰ ਰਹੇ ਹੋ। ਆਸ ਹੈ ਕਿ ਤੁਸੀਂ ਜਲਦ ਠੀਕ ਹੋ ਜਾਵੋਗੇ’। ਭਾਰਤੀ ਟੀਮ ਦੇ ਸੀਨੀਅਰ ਸਪੀਨਰ ਹਰਭਜਨ ਸਿੰਘ ਭੱਜੀ ਨੇ ਟਵੀਟ ਕਰਦੇ ਹੋਏ ਲਿਖਿਆ, ਜਲਦੀ ਠੀਕ ਹੋ ਜਾਓ ਸਰ…ਜਿਸ ਤੋਂ ਬਾਅਦ ਫਿਰ ਹਰਭਜਨ ਨੇ ਅਭਿਸ਼ੇਕ ਲਈ ਲਿਖਿਆ – ਜਲਦੀ ਠੀਕ ਹੋ ਜਾਓ ਭਾਜੀ…’ਮਿਤਾਲੀ ਰਾਜ ਨੇ ਟਵੀਟ ‘ਤੇ ਲਿਖਿਆ – ‘ਖ਼ਬਰ ਸੁਣ ਹੈਰਾਨ ਹਾਂ। ਜਲਦੀ ਠੀਕ ਹੋ ਜਾਓ ਸਰ, ਤੁਸੀਂ ਫਾਈਟਰ ਹੋ। ਤੁਸੀਂ ਆਪਣੀ ਜ਼ਿੰਦਗੀ ‘ਚ ਕਈ ਲੜਾਈਆਂ ਜਿੱਤੀਆਂ ਹਨ ਅਤੇ ਹੁਣ ਵੀ ਤੁਸੀਂ ਹੀ ਜਿੱਤ ਹਾਸਲ ਕਰੋਗੇ’।