ਅਜਮੇਰ ‘ਚ ‘ਆਪ’ ਵਰਕਰਾਂ ਨੇ ਚੀਨ ਦੇ ਰਾਸ਼ਟਰਪਤੀ ਦਾ ਫੂਕਿਆ ਪੁਤਲਾ

0
294

 ਰਾਜਸਥਾਨ ਦੇ ਅਜਮੇਰ ਵਿਚ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਚੀਨੀ ਫ਼ੌਜੀਆਂ ਵਲੋਂ ਭਾਰਤੀ ਫ਼ੌਜੀਆਂ ‘ਤੇ ਹਮਲਾ ਕਰਨ ਵਿਰੁੱਧ ਅੱਜ ਭਾਵ ਸ਼ਨੀਵਾਰ ਨੂੰ ਇੱਥੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਪੁਤਲਾ ਫੂਕਿਆ। ਅਜਮੇਰ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਕਲਾਕਟਾਵਰ ਥਾਣੇ ਦੇ ਬਾਹਰਲੇ ਪਾਸੇ ਸ਼ਹੀਦ ਸਮਾਰਕ ‘ਤੇ ‘ਆਪ’ ਪਾਰਟੀ ਵਰਕਰਾਂ ਨੇ ਡਵੀਜ਼ਨ ਇੰਚਾਰਜ ਕੀਰਤੀ ਪਾਠਕ ਦੀ ਅਗਵਾਈ ‘ਚ ‘ਆਕ੍ਰੋਸ਼ ਪ੍ਰਦਰਸ਼ਨ’ ਦਾ ਆਯੋਜਨ ਕਰ ਕੇ ਚੀਨ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਸ਼ੀ ਜਿਨਪਿੰਗ ਦਾ ਪੁਤਲਾ ਫੂਕਿਆ। ਇਸ ਮੌਕੇ ‘ਤੇ ਪਾਠਕ ਨੇ ਕਿਹਾ ਕਿ ਚੀਨ ਭਾਰਤ ਨੂੰ 1962 ਤੋਂ ਠੱਗ ਦਾ ਆ ਰਿਹਾ ਹੈ ਪਰ ਹੁਣ ਚੀਨ ਦੀ ਅਜਿਹੀ ਹਿੰਮਤ ਦਾ ਭਾਰਤੀ ਫ਼ੌਜ ਮੂੰਹ ਤੋੜ ਜਵਾਬ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਜਦੋਂ ਰਾਸ਼ਟਰ ਦਾ ਸਵਾਲ ਆਉਂਦਾ ਹੈ ਤਾਂ ‘ਆਪ’ ਪਾਰਟੀ ਹਮੇਸ਼ਾ ਦੇਸ਼ ਨਾਲ ਖੜ੍ਹੀ ਰਹੇਗੀ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕਿ ਜਦੋਂ ਸਾਰੇ ਦਲਾਂ ਦੀ ਬੈਠਕ ਵਿਚ ਪ੍ਰਧਾਨ ਮੰਤਰੀ ਮੋਦੀ ਕਹਿ ਰਹੇ ਸਨ ਕਿ ਕੁਝ ਨਹੀਂ ਹੋਇਆ, ਤਾਂ ਢਾਈ ਕਿਲੋਮੀਟਰ ਚੀਨ ਅੰਦਰ ਕਿਵੇਂ ਆ ਗਿਆ। ਉਨ੍ਹਾਂ ਨੇ ਕਿਹਾ ਕਿ ਧੋਖੇਬਾਜ਼ ਚੀਨ ਤੋਂ ਦੱਬਣ ਦੀ ਲੋੜ ਨਹੀਂ ਹੈ।

LEAVE A REPLY

Please enter your comment!
Please enter your name here